ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 2018-19 ਦੇ ਸੈਸ਼ਨ ਲਈ ਸਾਲਾ ਖਿਡਾਰੀ ਇਕਰਾਰਨਾਮੇ ਦਾ ਐਲਾਨ ਕਰ ਦਿੱਤਾ ਹੈ ਜਿਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ, ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 7 ਕਰੋੜ ਦਾ 'ਏ-ਪਲੱਸ' ਦਾ ਸਾਲਾ ਗ੍ਰੇਡ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਦੀ ਸੰਚਾਲਨ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਨੇ ਵੀਰਵਾਰ ਰਾਤ ਅਕਤੂਬਰ 2018 ਤੋਂ ਸਤੰਬਰ 2019 ਤੱਕ ਦੀ ਮਿਆਦ ਲਈ ਸਾਲਾ ਖਿਡਾਰੀ ਇਕਰਾਰਨਾਮੇ ਦਾ ਐਲਾਨ ਕਰ ਦਿੱਤਾ ਹੈ। 'ਏ-ਪਲੱਸ' ਗ੍ਰੇਡ 'ਚ ਖਿਡਾਰੀ ਨੂੰ 7 ਕਰੋੜ ਰੁਪਏ, ਏ-ਗ੍ਰੇਡ 'ਚ ਖਿਡਾਰੀ ਨੂੰ 5 ਕਰੋੜ ਰੁਪਏ, ਬੀ-ਗ੍ਰੇਡ 'ਚ ਖਿਡਾਰੀ ਨੂੰ 3 ਕਰੋੜ ਰੁਪਏ ਤੇ ਗ੍ਰੇਡ-ਸੀ 'ਚ ਖਿਡਾਰੀਆਂ ਨੂੰ ਇਕ ਕਰੋੜ ਰੁਪਏ ਸਲਾਨਾ ਦਿੱਤੇ ਜਾਣਗੇ।
ਭਾਰਤ ਦੀ ਸੀਨੀਅਰ ਮਹਿਲਾ ਟੀਮ ਦੇ ਲਈ ਵੀ ਅਕਤੂਬਰ 2018 ਤੋਂ ਸਤੰਬਰ 2019 ਤੱਕ ਦੇ ਇਕਰਾਰਨਾਮੇ ਦਾ ਐਲਾਨ ਕਰ ਦਿੱਤਾ ਗਿਆ ਹੈ। ਮਹਿਲਾ ਟੀਮ ਦੇ ਲਈ ਏ, ਬੀ ਤੇ ਸੀ ਇਕਰਾਰਨਾਮੇ ਦਿੱਤੇ ਜਾਣਗੇ। ਮਹਿਲਾ ਟੀਮ ਦੇ ਗ੍ਰੇਡ ਕ੍ਰਮ : 50 ਲੱਖ, 30 ਲੱਖ ਤੇ 10 ਲੱਖ ਰੁਪਏ ਰਹਿਣਗੇ। 'ਏ-ਪਲੱਸ' ਗ੍ਰੇਡ 'ਚ ਵਿਰਾਟ, ਰੋਹਿਤ ਤੇ ਬੁਮਰਾਹ ਨੂੰ ਰੱਖਿਆ ਗਿਆ ਹੈ। ਗ੍ਰੇਡ ਏ 'ਚ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਚੇਤੇਸ਼ਵਰ ਪੁਜਾਰਾ, ਅੰਜਿਕਿਆ ਰਹਾਣੇ, ਮਹਿੰਦਰ ਸਿੰਘ ਧੋਨੀ, ਸ਼ਿਖਰ ਧਵਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਕੁਲਦੀਪ ਯਾਦਵ, ਤੇ ਰਿਸ਼ਭ ਪੰਤ ਨੂੰ ਰੱਖਿਆ ਗਿਆ ਹੈ। ਗ੍ਰੇਡ-ਬੀ 'ਚ ਲੋਕੇਸ਼ ਰਾਹੁਲ, ਉਮੇਸ਼ ਯਾਦਵ, ਯੁਜਵੇਂਦਰ ਚਾਹਲ ਤੇ ਹਾਰਦਿਕ ਪੰਡਯਾ ਨੂੰ ਜਗ੍ਹਾਂ ਮਿਲੀ ਹੈ। ਗ੍ਰੇਡ-ਸੀ 'ਚ ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਹਨੁਮਾ ਵਿਹਾਰੀ, ਖਲੀਲ ਅਹਿਮਦ ਤੇ ਰਿਧੀਮਾਨ ਸਾਹਾ ਨੂੰ ਜਗ੍ਹਾਂ ਮਿਲੀ ਹੈ। ਮਹਿਲਾ ਟੀਮ ਦੇ ਗ੍ਰੇਡ-ਏ 'ਚ ਮਿਤਾਲੀ ਰਾਜ, ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਪੂਨਮ ਯਾਦਵ ਨੂੰ ਰੱਖਿਆ ਗਿਆ ਹੈ ਜਦਕਿ ਗ੍ਰੇਡ-ਬੀ ਏਕਤਾ, ਝੂਲਨ ਗੋਸਵਾਮੀ, ਸ਼ਿਖਾ ਪਾਂਡਿਆ, ਦੀਪਤੀ ਸ਼ਰਮਾ ਤੇ ਜੇਮਿਮਾ ਨੂੰ ਜਗ੍ਹਾਂ ਮਿਲੀ ਹੈ। ਗ੍ਰੇਡ-ਸੀ 'ਚ ਰਾਧਾ ਯਾਧਵ, ਡੀ ਹੇਮਲਤਾ, ਅਨੁਜਾ ਪਾਟਿਲ, ਵੇਦਾ ਕ੍ਰਿਸ਼ਣਾ ਮੂਰਤੀ, ਮਾਨਸੀ ਜੋਸ਼ੀ, ਪੂਨਮ ਰਾਓਤ, ਮੋਨਾ ਮੇਸ਼ਰਾਮ, ਅਰੁੰਧਤੀ ਰੇੱਡੀ, ਰਾਜੇਸ਼ਵਰੀ ਗਾਇਕਵਾਡ, ਤਾਨੀਆ ਭਾਟੀਆ ਤੇ ਪੂਜਾ ਨੂੰ ਰੱਖਿਆ ਗਿਆ ਹੈ।
ਭੁਵਨੇਸ਼ਵਰ ਤੇ ਧਵਨ BCCI ਦੇ ਇਕਰਾਰਨਾਮੇ 'ਚ ਚੋਟੀ ਦੀ ਸ਼੍ਰੇਣੀ ਤੋਂ ਬਾਹਰ
NEXT STORY