ਸਪੋਰਟਸ ਡੈਸਕ : ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਸ਼ਨੀਵਾਰ ਨੂੰ ਕੋਲਕਾਤਾ ਦੇ ਲੇਕ ਟਾਊਨ ਸਥਿਤ ਸ੍ਰੀ ਭੂਮੀ ਸਪੋਰਟਿੰਗ ਕਲੱਬ ਵਿਖੇ ਆਪਣੀ 70 ਫੁੱਟ ਉੱਚੀ ਮੂਰਤੀ ਦਾ ਵਰਚੂਅਲ ਉਦਘਾਟਨ ਕੀਤਾ। ਅਰਜਨਟੀਨਾ ਦਾ ਇਹ ਫੁੱਟਬਾਲ ਲੀਜੈਂਡ ਆਪਣੇ 'GOAT ਟੂਰ ਇੰਡੀਆ 2025' ਦੇ ਹਿੱਸੇ ਵਜੋਂ ਸ਼ਹਿਰ ਵਿੱਚ ਮੌਜੂਦ ਹੈ। ਇਸ ਮੌਕੇ ਟੀਐਮਸੀ ਵਿਧਾਇਕ ਸੁਜੀਤ ਬੋਸ ਅਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਵੀ ਮੌਜੂਦ ਸਨ।
ਇਸ ਵਰਚੂਅਲ ਉਦਘਾਟਨ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਵੱਡੀ ਭੀੜ ਲੇਕ ਟਾਊਨ ਵਿੱਚ ਇਕੱਠੀ ਹੋਈ। ਸ੍ਰੀ ਭੂਮੀ ਸਪੋਰਟਿੰਗ ਕਲੱਬ ਨੇ ਮੇਸੀ ਲਈ ਆਪਣੀ ਪ੍ਰਸ਼ੰਸਾ ਜ਼ਾਹਰ ਕਰਨ ਲਈ ਲੇਕ ਟਾਊਨ, ਦੱਖਣੀ ਦਮ ਦਮ, ਕੋਲਕਾਤਾ ਵਿਖੇ 70 ਫੁੱਟ ਉੱਚੀ ਲੋਹੇ ਦੀ ਮੂਰਤੀ ਦਾ ਨਿਰਮਾਣ ਕੀਤਾ। ਮੂਰਤੀ ਵਿੱਚ ਮੇਸੀ ਨੂੰ ਫੀਫਾ ਵਿਸ਼ਵ ਕੱਪ ਟਰਾਫੀ ਫੜੇ ਦਿਖਾਇਆ ਗਿਆ ਹੈ। ਪੱਛਮੀ ਬੰਗਾਲ ਦੇ ਮੰਤਰੀ ਅਤੇ ਸ੍ਰੀ ਭੂਮੀ ਸਪੋਰਟਿੰਗ ਕਲੱਬ ਦੇ ਪ੍ਰਧਾਨ ਸੁਜੀਤ ਬੋਸ ਨੇ ਦੱਸਿਆ ਕਿ ਇਹ ਬਹੁਤ ਵੱਡੀ ਮੂਰਤੀ ਹੈ ਜਿਸ ਨੂੰ ਸਿਰਫ 40 ਦਿਨਾਂ ਵਿੱਚ ਬਣਾਇਆ ਗਿਆ ਸੀ, ਅਤੇ ਉਨ੍ਹਾਂ ਦੇ ਅਨੁਸਾਰ, ਦੁਨੀਆ ਵਿੱਚ ਮੇਸੀ ਦੀ ਇਸ ਤੋਂ ਵੱਡੀ ਕੋਈ ਹੋਰ ਮੂਰਤੀ ਨਹੀਂ ਹੈ।
ਸੁਜੀਤ ਬੋਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਮੇਸੀ ਅਤੇ ਉਨ੍ਹਾਂ ਦੀ ਟੀਮ ਨੇ ਮੂਰਤੀ ਲਈ ਆਪਣੀ ਸਹਿਮਤੀ ਦਿੱਤੀ ਸੀ ਅਤੇ ਉਹ ਇਸ ਤੋਂ ਖੁਸ਼ ਹਨ। ਅਰਜਨਟੀਨਾ ਦਾ ਫੁੱਟਬਾਲ ਲੀਜੈਂਡ ਸ਼ਨੀਵਾਰ ਸਵੇਰੇ ਹੀ 'ਸਿਟੀ ਆਫ ਜੌਏ' (ਕੋਲਕਾਤਾ) ਪਹੁੰਚਿਆ, ਜਿੱਥੇ ਪ੍ਰਸ਼ੰਸਕਾਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ।
ਖਾਸ ਤੌਰ 'ਤੇ ਇਹ 2011 ਤੋਂ ਬਾਅਦ ਲਿਓਨਲ ਮੈਸੀ ਦੀ ਭਾਰਤ ਦੀ ਪਹਿਲੀ ਫੇਰੀ ਹੈ। ਆਪਣੀ ਪਿਛਲੀ ਫੇਰੀ ਦੌਰਾਨ ਮੈਸੀ ਨੇ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਇੱਕ ਦੋਸਤਾਨਾ ਮੈਚ ਖੇਡਿਆ ਸੀ, ਜਿੱਥੇ ਅਰਜਨਟੀਨਾ ਨੇ ਵੈਨੇਜ਼ੁਏਲਾ ਨੂੰ 1-0 ਨਾਲ ਹਰਾਇਆ ਸੀ। 14 ਸਾਲਾਂ ਬਾਅਦ ਉਸ ਦੀ ਵਾਪਸੀ ਨੇ ਫੁੱਟਬਾਲ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਪੈਦਾ ਕੀਤਾ ਹੈ।
ਮੈਸੀ ਦੇ 'GOAT Tour' ਦੌਰਾਨ ਭਖ਼ ਗਿਆ ਮਾਹੌਲ ! ਲੋਕਾਂ ਨੇ ਮਾਰੀਆਂ ਬੋਤਲਾਂ, ਚੱਲੇ ਘਸੁੰਨ-ਮੁੱਕੇ
NEXT STORY