ਬੁਕਾਰੇਸਟ (ਰੋਮਾਨੀਆ) (ਨਿਕਲੇਸ਼ ਜੈਨ)- ਪਹਿਲੀ ਵਾਰ ਗ੍ਰੈਂਡ ਚੈੱਸ ਟੂਰ ਦਾ ਹਿੱਸਾ ਸੁਪਰਬੇਟ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ-2019 ਵਿਚ ਦੁਨੀਆ ਦੇ ਚੋਣਵੇਂ ਚੋਟੀ ਦੇ ਖਿਡਾਰੀਆਂ ਵਿਚਾਲੇ ਹੋ ਰਹੇ ਰੈਪਿਡ ਮੁਕਾਬਲਿਆਂ ਵਿਚ ਦੂਜੇ ਦਿਨ ਤੋਂ ਬਾਅਦ ਭਾਰਤ ਦਾ ਵਿਸ਼ਵਨਾਥਨ ਆਨੰਦ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਿਹਾ ਹੈ।
ਦੂਜੇ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਹਾਲਾਂਕਿ ਆਨੰਦ ਨੂੰ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੌਥੇ ਰਾਊਂਡ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਆਨੰਦ ਲਈ ਕਿਊ. ਜੀ. ਡੀ. ਓਪਨਿੰਗ ਵਿਚ ਖੇਡ ਦੀ 18ਵੀਂ ਚਾਲ ਤਕ ਸਭ ਠੀਕ ਚੱਲ ਰਿਹਾ ਸੀ, ਉਦੋਂ ਆਨੰਦ ਆਪਣੇ ਰਾਜਾ ਦੇ ਹਿੱਸੇ ਦੇ ਪਿਆਦਿਆਂ ਦੀਆਂ ਕੁਝ ਗਲਤ ਚਾਲਾਂ ਖੇਡ ਬੈਠਾ ਤੇ ਅੰਟੋਨ ਕੋਰੋਬੋਵ ਨੇ ਉਸਦੇ ਕਮਜ਼ੋਰ ਰਾਜਾ ਦੀ ਸਥਿਤੀ ਨੂੰ ਸਮਝਦੇ ਹੋਏ ਉਸ ਪਾਸੇ ਹਮਲਾ ਕਰ ਦਿੱਤਾ ਤੇ ਸਿਰਫ 27 ਚਾਲਾਂ ਵਿਚ ਆਨੰਦ ਨੂੰ ਹਾਰ ਮੰਨਣੀ ਪਈ।
ਅਗਲੇ ਮੈਚ ਵਿਚ ਆਨੰਦ ਨੇ ਜ਼ੋਰਦਾਰ ਵਾਪਸੀ ਕਰਦਿਆਂ ਅਰਮੀਨੀਆ ਦੇ ਧਾਕੜ ਖਿਡਾਰੀ ਲੇਵਾਨ ਅਰੋਨੀਅਨ ਨੂੰ ਹਰਾ ਦਿੱਤਾ। ਇਟਾਲੀਅਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਆਰੋਨੀਅਨ ਨੇ ਆਨੰਦ ਨੂੰ ਓਪਨਿੰਗ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਆਨੰਦ ਦੀ ਸਥਿਤੀ ਦੀ ਸਮਝ ਨੇ ਆਰੋਨੀਅਨ ਨੂੰ ਪੂਰੇ ਸਮੇਂ ਅਸਹਿਜ ਬਣਾਈ ਰੱਖਿਆ। ਓਪਨਿੰਗ ਵਿਚ ਹੀ ਇਕ ਪਿਆਦੇ ਦੀ ਬੜ੍ਹਤ ਲੈਣ ਤੋਂ ਬਾਅਦ ਆਨੰਦ ਨੇ 79 ਚਾਲਾਂ ਤਕ ਚੱਲੇ ਲੰਬੇ ਮੁਕਾਬਲੇ ਵਿਚ ਜਿੱਤ ਦਰਜ ਕੀਤੀ। 6 ਰਾਊਂਡਾਂ ਤੋਂ ਬਾਅਦ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਨੇ 9 ਅੰਕਾਂ ਨਾਲ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਅਨੀਸ਼ ਗਿਰੀ 8 ਅੰਕਾਂ ਦੇ ਨਾਲ ਦੂਜੇ ਤੇ ਆਨੰਦ, ਕਾਰੂਆਨਾ 7 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ।
ਹੈਦਰਾਬਾਦ ਨੇ ਪੰਜਾਬ ਨੂੰ 2 ਦੌੜਾਂ ਨਾਲ ਹਰਾਇਆ
NEXT STORY