ਮਾਸਕੋ (ਨਿਕਲੇਸ਼ ਜੈਨ)– ਰੂਸ ਸ਼ਤਰੰਜ ਸੰਘ ਵਲੋਂ ਆਯੋਜਿਤ ਰਜੂਵੇਵ ਮੈਮੋਰੀਅਲ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੇ ਗ੍ਰੈਂਡ ਮਾਸਟਰ ਵਾਲਦੀਮਿਰ ਕ੍ਰਾਮਨਿਕ ਨੇ ਜਿੱਤ ਲਿਆ। ਪਲੇਅ ਆਫ ਫਾਈਨਲ ਵਿਚ ਉਸ ਨੇ ਗ੍ਰੈਂਡ ਮਾਸਟਰ ਐਵਗੇਨੀ ਟੋਮਸ਼ੇਵੇਸਕੀ ਨੂੰ 1.5-0.5 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
6 ਨਵੰਬਰ ਤੋਂ 8 ਖਿਡਾਰੀਆਂ ਵਿਚਾਲੇ ਇਸ ਨੂੰ ਟੂਰਨਾਮੈਂਟ ਨੂੰ 5+3 ਬਲਿਟਜ਼ ਫਾਰਮੈੱਟ ਵਿਚ ਖੇਡਿਆ ਗਿਆ। 7 ਰਾਊਂਡਾਂ ਤੋਂ ਬਾਅਦ ਟੂਰਨਾਮੈਂਟ ਵਿਚ ਐਵਗੇਨੀ ਤੇ ਵਲਾਦੀਮਿਰ ਕ੍ਰਮਵਾਰ 6 ਤੇ 5 ਅੰਕ ਬਣਾ ਕੇ ਪਹਿਲੇ ਤੇ ਦੂਜੇ ਸਥਾਨ 'ਤੇ ਰਹੇ ਜਦਕਿ ਰੂਸ ਦਾ ਇਯਾਨ ਨੈਪੋਮਨਿਆਚੀ 5 ਅੰਕ ਬਣਾ ਕੇ ਟਾਈਬ੍ਰੇਕ ਵਿਚ ਤੀਜੇ ਸਥਾਨ 'ਤੇ ਰਿਹਾ । ਹੋਰਨਾਂ ਖਿਡਾਰੀਆਂ ਵਿਚ ਰੂਸ ਦਾ ਮਿਖਾਇਲ ਕੋਬਾਲੀਆ 3 ਅੰਕ ਬਣਾ ਕੇ 5ਵੇਂ, ਰੂਸ ਦਾ ਅਲੈਗਜ਼ੈਂਡਰ ਮੋਤਯੇਲੇਵ 6ਵੇਂ, ਫਰਾਂਸ ਦਾ ਜੋਏਲ ਲੁਟਿਅਰ 2 ਅੰਕ ਬਣਾ ਕੇ 7ਵੇਂ ਤੇ ਰੂਸ ਦਾ ਵਲਾਦੀਮਿਰ ਪੋਟਕਿਨ 8ਵੇਂ ਸਥਾਨ 'ਤੇ ਰਿਹਾ।
ਸਹਿਵਾਗ ਚਾਹੁੰਦੈ RCB ਦਾ ਕਪਤਾਨ ਬਣਿਆ ਰਹੇ ਕੋਹਲੀ
NEXT STORY