ਵਿੰਬਲਡਨ (ਏ. ਪੀ.)–ਗ਼ੈਰ-ਦਰਜਾ ਪ੍ਰਾਪਤ ਮਾਰਕੇਟਾ ਵੋਂਦ੍ਰੋਸੋਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸ਼ਨੀਵਾਰ ਨੂੰ ਇਥੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਓਨਸ ਜਾਬੇਓਰ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਚੈੱਕ ਗਣਰਾਜ ਦੀ 24 ਸਾਲਾ ਖਿਡਾਰਨ ਵੋਂਦ੍ਰੋਸੋਵਾ ਨੇ ਪਿਛਲੇ ਸਾਲ ਦੀ ਉਪ ਜੇਤੂ ਤੇ ਛੇਵਾਂ ਦਰਜਾ ਪ੍ਰਾਪਤ ਜਾਬੇਓਰ ਨੂੰ 6-4, 6-4 ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਹਾਸਲ ਕੀਤਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਹੜ੍ਹਾਂ ਦੇ ਹਾਲਾਤ ਦਰਮਿਆਨ ਮਾਂ ਚਰਨ ਕੌਰ ਨੂੰ ਆਈ ਪੁੱਤ ਮੂਸੇਵਾਲਾ ਦੀ ਯਾਦ, ਹੋਈ ਭਾਵੁਕ
ਖੱਬੇ ਹੱਥ ਨਾਲ ਖੇਡਣ ਵਾਲੀ ਵੋਂਦ੍ਰੋਸੋਵਾ ਦੀ ਵਿਸ਼ਵ ਰੈਂਕਿੰਗ 42 ਹੈ ਅਤੇ ਉਹ ਪਿਛਲੇ 60 ਸਾਲਾਂ ਵਿਚ ਵਿੰਬਲਡਨ ’ਚ ਫਾਈਨਲ ’ਚ ਖੇਡਣ ਵਾਲੀ ਪਹਿਲੀ ਖਿਡਾਰਨ ਹੈ। ਇਹ ਉਸ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਹੈ। ਉਹ 2019 ਵਿਚ ਫ੍ਰੈਂਚ ਓਪਨ ਦੇ ਫਾਈਨਲ ’ਚ ਹਾਰ ਗਈ ਸੀ।
ਅਮਰੀਕੀ ਓਪਨ : ਲਕਸ਼ਯ ਸੈਮੀਫਾਈਨਲ 'ਚ, ਸਿੰਧੂ ਦਾ ਸਫ਼ਰ ਖਤਮ
NEXT STORY