ਮੁੰਬਈ (ਏਜੰਸੀ)- ਜੂਨ ਦੇ ਆਖਿਰ ਵਿਚ ਹੋਣ ਵਾਲੇ ਭਾਰਤ ਦੇ ਆਇਰਲੈਂਡ ਦੌਰੇ ਉੱਤੇ ਟੀਮ ਦੇ ਪ੍ਰਮੁੱਖ ਕੋਚ ਰਾਹੁਲ ਦ੍ਰਵਿੜ ਭਾਰਤੀ ਦਲ ਦੇ ਨਾਲ ਨਹੀਂ ਰਹਿਣਗੇ। ਉਹ ਉਸ ਸਮੇਂ ਭਾਰਤੀ ਟੈਸਟ ਦਲ ਦੇ ਨਾਲ ਤਿਆਰੀਆਂ ਲਈ ਇੰਗਲੈਂਡ ਵਿਚ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) ਦੇ ਪ੍ਰਮੁੱਖ ਵੀ. ਵੀ. ਐੱਸ. ਲਕਸ਼ਮਣ ਆਇਰਲੈਂਡ ਜਾਣ ਵਾਲੀ ਟੀਮ ਦੇ ਨਾਲ ਮੁੱਖ ਕੋਚ ਦੇ ਰੂਪ ਵਿਚ ਜੁੜਨਗੇ।
ਭਾਰਤੀ ਟੀਮ ਨੂੰ 26 ਅਤੇ 28 ਜੂਨ ਨੂੰ ਆਇਰਲੈਂਡ ਵਿਚ 2 ਟੀ-20 ਅੰਤਰਰਾਸ਼ਟਰੀ ਮੈਚ ਦੀ ਇਕ ਸੀਰੀਜ਼ ਖੇਡਣੀ ਹੈ। ਉਥੇ ਹੀ 1 ਜੁਲਾਈ ਨੂੰ ਭਾਰਤ ਨੂੰ ਇੰਗਲੈਂਡ ਖਿਲਾਫ ਬਰਮਿੰਘਮ ਵਿਚ ਟੈਸਟ ਮੈਚ ਖੇਡਣਾ ਹੈ, ਜੋ ਕਿ ਪਿਛਲੇ ਸਾਲ ਬਾਇਓ-ਬਬਲ ਵਿਚ ਕੋਰੋਨਾ ਫੈਲਣ ਕਾਰਨ ਰੱਦ ਹੋ ਗਿਆ ਸੀ। ਇਸ ਇਕਮਾਤਰ ਟੈਸਟ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਦੌਰੇ ਉੱਤੇ 3 ਟੀ-20 ਅਤੇ 3 ਵਨ-ਡੇ ਮੈਚਾਂ ਦੀ ਵੀ ਸੀਰੀਜ਼ ਖੇਡੇਗੀ।
ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
NEXT STORY