ਸਪੋਰਟਸ ਡੈਸਕ— ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਹਾਲੀਆ ਫਾਰਮ ਕਾਫੀ ਨਿਰਾਸ਼ਾਜਨਕ ਰਹੀ ਹੈ। ਪੰਤ ਨੂੰ ਟੀ-20 ਵਿਸ਼ਵ ਕੱਪ ਦੇ ਆਖਰੀ ਦੋ ਮੈਚਾਂ 'ਚ ਮੌਕਾ ਦਿੱਤਾ ਗਿਆ ਸੀ, ਜਿਸ 'ਚ ਉਹ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ ਸਨ। ਇਸ ਤੋਂ ਬਾਅਦ ਪੰਤ ਨੂੰ ਨਿਊਜ਼ੀਲੈਂਡ ਦੌਰੇ ਦੌਰਾਨ ਖੁਦ ਨੂੰ ਸਾਬਤ ਕਰਨ ਦੇ ਕਈ ਮੌਕੇ ਮਿਲੇ ਪਰ ਉਨ੍ਹਾਂ ਦੇ ਪ੍ਰਦਰਸ਼ਨ 'ਚ ਕੋਈ ਸੁਧਾਰ ਨਹੀਂ ਹੋਇਆ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਪ੍ਰਸ਼ੰਸਕ ਪੰਤ ਨੂੰ ਵਾਰ-ਵਾਰ ਮੌਕਾ ਦਿੱਤੇ ਜਾਣ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਤਿਭਾਸ਼ਾਲੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਬੈਂਚ 'ਤੇ ਬਿਠਾ ਕੇ ਪੰਤ ਨੂੰ ਮੌਕਾ ਦੇਣਾ ਬੇਹੱਦ ਨਿਰਾਸ਼ਾਜਨਕ ਹੈ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਦੌਰੇ 'ਤੇ ਭਾਰਤ ਦੇ ਸਟੈਂਡ-ਇਨ ਕੋਚ ਵੀਵੀਐਸ ਲਕਸ਼ਮਣ ਨੇ ਖੁਲਾਸਾ ਕੀਤਾ ਹੈ ਕਿ ਕਿਉਂ ਭਾਰਤੀ ਟੀਮ ਪ੍ਰਬੰਧਨ ਪੰਤ ਦੀਆਂ ਅਸਫਲਤਾਵਾਂ ਦੇ ਬਾਵਜੂਦ ਉਨ੍ਹਾਂ ਨੂੰ ਵਾਰ-ਵਾਰ ਮੌਕੇ ਦੇ ਰਿਹਾ ਹੈ। ਲਕਸ਼ਮਣ ਨੇ ਕਿਹਾ, "ਪੰਤ ਚੌਥੇ ਨੰਬਰ 'ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੇ ਹਾਲ ਹੀ 'ਚ ਓਲਡ ਟ੍ਰੈਫੋਰਡ 'ਚ ਮਹੱਤਵਪੂਰਨ ਸੈਂਕੜਾ ਲਗਾਇਆ ਅਤੇ ਉਸ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ। ਟੀ-20 ਕ੍ਰਿਕਟ ਨੇ ਬੱਲੇਬਾਜ਼ਾਂ ਨੂੰ ਮੈਦਾਨ 'ਤੇ ਜ਼ਿਆਦਾ ਆਤਮਵਿਸ਼ਵਾਸ ਦਿੱਤਾ ਹੈ, ਭਾਵੇਂ ਆਊਟਫੀਲਡ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ।" ਪੰਤ ਆਪਣੀ ਰੇਂਜ ਹਿਟਿੰਗ ਨਾਲ ਗੇਂਦ ਨੂੰ ਮੈਦਾਨ ਤੋਂ ਬਾਹਰ ਪਹੁੰਚਾ ਦਿੰਦਾ ਹੈ।
ਇਹ ਵੀ ਪੜ੍ਹੋ : FIFA 2022: ਅਰਜਨਟੀਨਾ ਨਾਕਆਊਟ ਗੇੜ 'ਚ, ਹਾਰ ਦੇ ਬਾਵਜੂਦ ਪੋਲੈਂਡ ਵੀ ਪਹੁੰਚਿਆ ਫਾਈਨਲ-16 'ਚ
ਪੰਤ ਦਾ ਨਿਊਜ਼ੀਲੈਂਡ ਦੌਰਾ ਰਿਹਾ ਕਾਫੀ ਨਿਰਾਸ਼ਾਜਨਕ
ਰਿਸ਼ਭ ਪੰਤ ਨੂੰ ਨਿਊਜ਼ੀਲੈਂਡ ਟੀ-20 ਸੀਰੀਜ਼ 'ਚ ਓਪਨਿੰਗ ਕਰਨ ਦਾ ਮੌਕਾ ਦਿੱਤਾ ਗਿਆ ਸੀ, ਓਪਨਰ ਦੇ ਤੌਰ 'ਤੇ ਉਸ ਨੇ ਦੋ ਪਾਰੀਆਂ 'ਚ 6 ਅਤੇ 11 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਪੰਤ ਨੂੰ ਵਨਡੇ ਸੀਰੀਜ਼ 'ਚ ਓਪਨਿੰਗ ਕਰਨ ਦਾ ਮੌਕਾ ਮਿਲਿਆ, ਜਿਸ 'ਚ ਉਹ ਦੋ ਪਾਰੀਆਂ 'ਚ ਸਿਰਫ 10 ਅਤੇ 15 ਦੌੜਾਂ ਹੀ ਬਣਾ ਸਕੇ। ਇਸ ਤਰ੍ਹਾਂ ਪੰਤ ਨੇ 4 ਪਾਰੀਆਂ 'ਚ ਕੁੱਲ 42 ਦੌੜਾਂ ਬਣਾਈਆਂ।
ਪੰਤ ਨੇ ਕੀਤਾ ਖੁਦ ਦਾ ਬਚਾਅ
ਪੰਤ ਨੇ ਨਿਊਜ਼ੀਲੈਂਡ ਦੌਰੇ 'ਤੇ ਆਪਣੀ ਖਰਾਬ ਫਾਰਮ ਬਾਰੇ ਗੱਲ ਕਰਦੇ ਹੋਏ ਆਪਣਾ ਬਚਾਅ ਕੀਤਾ। ਉਸ ਨੇ ਕਿਹਾ, "ਮੈਂ ਆਪਣੇ ਕਰੀਅਰ ਦੇ ਇਸ ਪੜਾਅ 'ਤੇ ਤੁਲਨਾ 'ਤੇ ਵਿਸ਼ਵਾਸ ਨਹੀਂ ਕਰਦਾ। ਇਸ ਸਮੇਂ ਤੁਲਨਾ ਦਾ ਕੋਈ ਮਤਲਬ ਨਹੀਂ ਹੈ, ਮੈਂ ਸਿਰਫ 24-25 ਸਾਲ ਦਾ ਹਾਂ। ਜੇਕਰ ਤੁਸੀਂ ਤੁਲਨਾ ਕਰਨਾ ਚਾਹੁੰਦੇ ਹੋ, ਤਾਂ ਜਦੋਂ ਮੈਂ 30-32 ਸਾਲ ਦਾ ਹੋਵਾਂਗਾ ਉਦੋਂ ਕਰ ਸਕਦੇ ਹੋ। ਉਸ ਤੋਂ ਪਹਿਲਾਂ, ਮੇਰੇ ਲਈ ਤੁਲਨਾ ਦਾ ਕੋਈ ਮਤਲਬ ਨਹੀਂ ਹੈ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
FIFA 2022: ਅਰਜਨਟੀਨਾ ਨਾਕਆਊਟ ਗੇੜ 'ਚ, ਹਾਰ ਦੇ ਬਾਵਜੂਦ ਪੋਲੈਂਡ ਵੀ ਪਹੁੰਚਿਆ ਫਾਈਨਲ-16 'ਚ
NEXT STORY