ਮੁੰਬਈ— ਭਾਰਤੀ ਟੀਮ ਦਾ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਤਨ ਪਰਤਣ 'ਤੇ ਸੋਮਵਾਰ ਨੂੰ ਇਥੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਕਪਤਾਨ ਪ੍ਰਿਥਵੀ ਸ਼ਾਹ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਮੁੰਬਈ ਕ੍ਰਿਕਟ ਸੰਘ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਧਾਕੜ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਦੀ ਕੋਚਿੰਗ ਵਾਲੀ ਟੀਮ ਦੇ ਮੈਂਬਰ ਸਥਾਨਕ ਸਮੇਂ ਅਨੁਸਾਰ ਤਿੰਨ ਵੱਜ ਕੇ 30 ਮਿੰਟ 'ਤੇ ਹਵਾਈ ਅੱਡੇ 'ਚੋਂ ਨਿਕਲੇ।
ਐੱਮ. ਸੀ. ਏ. ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਵੀ ਨੌਜਵਾਨ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਇਕੱਠੇ ਹੋਏ ਸਨ।
ਭਾਰਤ ਨੇ ਨਿਊਜ਼ੀਲੈਂਡ 'ਚ ਹੋਏ ਟੂਰਨਾਮੈਂਟ 'ਚ ਪੂਰੀ ਤਰ੍ਹਾਂ ਨਾਲ ਦਬਦਬਾ ਬਣਾਈ ਰੱਖਿਆ ਤੇ ਅਜੇਤੂ ਰਹਿੰਦਿਆਂ ਰਿਕਾਰਡ ਚੌਥੀ ਵਾਰ ਖਿਤਾਬ ਜਿੱਤਿਆ। ਭਾਰਤ ਨੇ ਪਿਛਲੇ ਸ਼ਨੀਵਾਰ ਨੂੰ ਹੋਏ ਫਾਈਨਲ 'ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ।
IPL ਦੇ ਉਦਘਾਟਨੀ ਸਮਾਰੋਹ 'ਚ ਇਸ ਵਾਰ ਲੱਗੇਗਾ ਹਾਲੀਵੁੱਡ ਦਾ ਵੀ ਤੜਕਾ
NEXT STORY