ਮੈਲਬੋਰਨ— ਆਸਟਰੇਲੀਆ ਦੇ ਸਾਬਕਾ ਕਪਤਾਨ ਰਿੰਕੀ ਪੋਂਟਿੰਗ ਨੂੰ ਲਗਦਾ ਹੈ ਕਿ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਬਹੁਤ ਧਿਆਨ ਦੇਣ ਨਾਲ ਬ੍ਰਿਟੇਨ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਦੌਰਾਨ ਆਸਟਰੇਲੀਆ ਟੀਮ ਨੂੰ ਨੁਕਸਾਨ ਹੋ ਸਕਦਾ ਹੈ। ਪੋਂਟਿੰਗ ਇਸ ਟੂਰਨਾਮੈਂਟ ਦੇ ਦੌਰਾਨ ਆਸਟਰੇਲੀਆ ਦੇ ਸਹਿਯੋਗੀ ਸਟਾਫ ਦਾ ਹਿੱਸਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਮਿਥ ਤੇ ਵਾਰਨਰ ਨੂੰ ਬ੍ਰਿਟੇਨ ਦੇ ਦਰਸ਼ਕਾਂ ਦੀ ਲਗਾਤਾਰ ਆਲੋਚਨਾਵਾਂ ਦੇ ਲਈ ਤਿਆਰ ਰਹਿਣਾ ਹੋਵੇਗਾ। ਇਨ੍ਹਾਂ ਦੋਵਾਂ ਖਿਡਾਰੀਆਂ 'ਤੇ ਗੇਂਦ ਨਾਲ ਛੇੜਛਾੜ ਦੇ ਕਾਰਨ ਲੱਗਦਾ ਬੈਨ ਇਸ ਮਹੀਨੇ ਦੇ ਆਖਰ 'ਚ ਖਤਮ ਹੋਵੇਗਾ ਤੇ ਇਹ ਦੋਵੇਂ 23 ਮਾਰਚ ਤੋਂ ਸ਼ੁਰੂ ਹੋ ਰਹੀ ਆਈ. ਪੀ. ਐੱਲ. ਟੀ-20 'ਚ ਹਿੱਸਾ ਲੈਣਗੇ।
ਪੋਂਟਿੰਗ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਖਿਡਾਰੀਆਂ ਦੇ ਵਿਚ ਅੰਦਰੂਨੀ ਕੋਈ ਜ਼ਿਆਦਾ ਚੁਣੌਤੀ ਹੋਵੇਗੀ। 2 ਵਾਰ ਦੇ ਵਿਸ਼ਵ ਕੱਪ ਦੇ ਜੇਤੂ ਕਪਤਾਨ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਲੰਮੇ ਸਮੇਂ ਤੋਂ ਚੋਟੀ ਦੇ ਪੱਧਰ 'ਤੇ ਇਸ ਵਾਰੇ 'ਚ ਚਰਚਾ ਕੀਤੀ ਗਈ ਕਿ ਉਨ੍ਹਾਂ ਨੂੰ ਟੀਮ 'ਚ ਕਿਸ ਤਰ੍ਹਾਂ ਨਾਲ ਜੋੜਿਆ ਜਾਵੇ? ਉਹ ਕਿਸ ਤਰ੍ਹਾਂ ਟੀਮ 'ਚ ਫਿੱਟ ਹੋਣਗੇ? ਪਰ ਇਨ੍ਹਾਂ ਖਿਡਾਰੀਆਂ ਦੇ ਲਈ ਸਭ ਤੋਂ ਵੱਡੀ ਮੁਸ਼ਕਿਲ ਸਾਡੇ ਪ੍ਰਤੀ ਲੋਕਾਂ ਦੀ ਰਾਏ ਹੋਵੇਗੀ, ਵਿਸ਼ੇਸ਼ਤੌਰ 'ਤੇ ਇੰਗਲੈਂਡ 'ਚ।
ਰਾਹੁਲ ਨੂੰ ਟੀ-20 ਰੈਂਕਿੰਗ 'ਚ ਇਕ ਸਥਾਨ ਦਾ ਫਾਇਦਾ, ਕੁਲਦੀਪ ਨੇ ਇਕ ਸਥਾਨ ਗੁਆਇਆ
NEXT STORY