ਨਵੀਂ ਦਿੱਲੀ– ਭਾਰਤੀ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਕਹਿਣਾ ਹੈ ਕਿ ਟੀਮ ਭਵਿੱਖ ਦੇ ਪ੍ਰੋਗਰਾਮਾਂ ਨੂੰ ਲੈ ਕੇ ਚਿੰਤਤ ਹੈ ਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਸ ਲਈ ਟ੍ਰੇਨਿੰਗ ਕਰ ਰਹੀਆਂ ਹਨ। ਕੋਰੋਨਾ ਵਾਇਰਸ ਦੇ ਕਾਰਣ ਖੇਡ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਸਨ ਤੇ ਅਜੇ ਵੀ ਮਹਿਲਾ ਟੀਮ ਦੇ ਪ੍ਰੋਗਰਾਮ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਪੁਰਸ਼ ਟੀਮ ਹਾਲਾਂਕਿ ਆਈ. ਪੀ. ਐੱਲ. ਲਈ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੈ ਜਦਕਿ ਸਾਲ ਦੇ ਆਖਿਰ ਵਿਚ ਉਸ ਦਾ ਆਸਟਰੇਲੀਆ ਦੌਰਾ ਵੀ ਹੋਣਾ ਹੈ ਪਰ ਮਹਿਲਾ ਟੀਮ ਦੇ ਦੌਰੇ ਨੂੰ ਲੈ ਕੇ ਫਿਲਹਾਲ ਫੈਸਲਾ ਨਹੀਂ ਹੋਇਆ ਹੈ।
ਮਿਤਾਲੀ ਨੇ ਕਿਹਾ ਕਿ ਭਵਿੱਖ ਨੂੰ ਲੈ ਕੇ ਟੀਮ ਚਿੰਤਤ ਹੈ ਕਿਉਂਕਿ ਅਜੇ ਸਾਨੂੰ ਪਤਾ ਨਹੀਂ ਹੈ ਕਿ ਕਿਸ ਲਈ ਟ੍ਰਨਿੰਗ ਕਰ ਰਹੇ ਹਾਂ। ਇਸ ਦੇ ਲਈ ਇਕ ਉਦੇਸ਼ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਜੇਕਰ ਅਸੀਂ ਕੋਈ ਅੰਤਰਰਾਸ਼ਟਰੀ ਸੀਰੀਜ਼ ਖੇਡਣੀ ਸੀ ਅਤੇ ਉਹ ਵਿਦੇਸ਼ੀ ਦੌਰੇ ਹੁੰਦਾ ਸੀ ਤਾਂ ਅਸੀਂ ਉਸਦੇ ਲਈ ਅਨੁਸਾਰ ਤਿਆਰੀ ਕਰਦੇ ਸੀ। ਜੇਕਰ ਘਰੇਲੂ ਸੀਰੀਜ਼ ਹੁੰਦੀ ਸੀ ਤਾਂ ਉਸ ਹਿਸਾਬ ਨਾਲ ਤਿਆਰੀ ਕਰਦੇ ਸੀ ਪਰ ਸਾਨੂੰ ਅਜੇ ਪਤਾ ਨਹੀਂ ਹੈ ਕਿ ਅਸੀਂ ਕਿਸ ਦੇ ਲਈ ਟ੍ਰੇਨਿੰਗ ਕਰ ਰਹੇ ਹਾਂ।
KKR ਵਿਰੁੱਧ ਫਾਰਮ ਵਿਚ ਵਾਪਸੀ ਕਰੇਗਾ ਬੁਮਰਾਹ : ਬੋਲਟ
NEXT STORY