ਰਾਜਕੋਟ– ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਵਿਰੁੱਧ ਮੌਜੂਦਾ ਟੈਸਟ ਲੜੀ ਦੇ ਆਗਾਮੀ ਮੈਚਾਂ ਵਿਚ ਟਰਨਿੰਗ ਵਿਕਟ ਦੇਖਣ ਨੂੰ ਮਿਲ ਸਕਦੀ ਹੈ ਪਰ ਇਸਦੇ ਨਾਲ ਹੀ ਉਸ ਨੇ ਸਵੀਕਾਰ ਕੀਤਾ ਕਿ ਪਹਿਲੇ ਦੋ ਟੈਸਟ ਮੈਚਾਂ ਲਈ ਤਿਆਰ ਕੀਤੀ ਗਈ ‘ਜਿਊਂਦੀ ਵਿਕਟ’ ਕ੍ਰਿਕਟ ਲਈ ਚੰਗੀ ਹੈ।
ਭਾਰਤ ਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਲੜੀ ਅਜੇ 1-1 ਨਾਲ ਬਰਾਬਰੀ ’ਤੇ ਹੈ। ਤੀਜਾ ਟੈਸਟ ਮੈਚ ਵੀਰਵਾਰ ਤੋਂ ਸੌਰਾਸ਼ਟਰ ਕ੍ਰਿਕਟ ਸੰਘ (ਐੱਸ. ਸੀ. ਏ.) ਸਟੇਡੀਅਮ ਵਿਚ ਖੇਡਿਆ ਜਾਵੇਗਾ। ਕੁਲਦੀਪ ਨੇ ਮੰਗਲਵਾਰ ਨੂੰ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ,‘‘ਕੁਲ ਮਿਲਾ ਕੇ ਸਾਰੀਆਂ ਚੀਜ਼ਾਂ ਮਹੱਤਵਪੂਰਨ ਹਨ। ਤੇਜ਼ ਗੇਂਦਬਾਜ਼ ਆਪਣੀ ਭੂਮਿਕਾ ਨਿਭਾਅ ਰਹੇ ਹਨ ਜਿਵੇਂ ਕਿ ਪਿਛਲੇ ਮੈਚ ਵਿਚ ਤੁਸੀਂ ਦੇਖਿਆ ਹੋਵੇਗਾ। ਇਸ ਲਈ ‘ਜਿਊਂਦੀ ਵਿਕਟ’ ਕ੍ਰਿਕਟ ਲਈ ਚੰਗੀ ਹੁੰਦੀ ਹੈ ਪਰ ਅਜਿਹਾ ਨਹੀਂ ਹੈ ਕਿ ਤੁਹਾਨੂੰ ਅੱਗੇ ਟਰਨਿੰਗ ਵਿਕਟ ਦੇਖਣ ਨੂੰ ਨਹੀਂ ਮਿਲੇਗੀ। ਉਮੀਦ ਹੈ ਕਿ ਤੁਹਾਨੂੰ ਅੱਗੇ ਇਸ ਤਰ੍ਹਾਂ ਦੀ ਵਿਕਟ ਦੇਖਣ ਨੂੰ ਮਿਲੇਗੀ।’’
ਭਾਰਤੀ ਟੀਮ ਨੂੰ ਅਜੇ ਤਕ ਇੰਗਲੈਂਡ ਦੀ ਹਮਲਾਵਰ ਖੇਡ ਦਾ ਸਾਹਮਣਾ ਕਰਨਾ ਪਿਆ ਹੈ। ਇੰਗਲੈਂਡ ਨੇ ਪਹਿਲਾ ਟੈਸਟ ਮੈਚ ਆਸਾਨੀ ਨਾਲ ਜਿੱਤਿਆ ਸੀ ਪਰ ਭਾਰਤ ਨੇ ਦੂਜੇ ਟੈਸਟ ਮੈਚ ਵਿਚ ਜਿੱਤ ਦਰਜ ਕਰਕੇ ਸ਼ਾਨਦਾਰ ਵਾਪਸੀ ਕੀਤੀ। ਪਹਿਲੇ ਦੋਵੇਂ ਮੈਚ ਪੂਰੀ ਤਰ੍ਹਾਂ ਨਾਲ ਸਪਿਨਰਾਂ ਦੀ ਮਦਦਗਾਰ ਵਿਕਟ ’ਤੇ ਨਹੀਂ ਖੇਡੇ ਗਏ।
ਤਮੀਮ ਇਕਬਾਲ ਨੂੰ BCB ਦੀ ਕੇਂਦਰੀ ਕਰਾਰ ਸੂਚੀ ’ਚ ਨਹੀਂ ਮਿਲੀ ਜਗ੍ਹਾ
NEXT STORY