ਸਪੋਰਟਸ ਡੈਸਕ— ਭਾਰਤ ਦੀ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਵੇਟਲਿਫਟਰ ਸੀਮਾ 'ਤੇ ਡੋਪਿੰਗ ਮਾਮਲੇ ਲਈ 4 ਸਾਲ ਦੀ ਪਾਬੰਦੀ ਲਗਾਈ ਗਈ। ਰਾਸ਼ਟਰੀ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਕਿਹਾ ਕਿ ਸੀਮਾ ਦੇ ਡੋਪ ਨਮੂਨੇ ਇਸ ਸਾਲ ਵਿਸ਼ਾਖਾਪਟਨਮ 'ਚ 34ਵੀਂ ਮਹਿਲਾ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਇਕੱਠੇ ਕੀਤੇ ਗਏ ਸਨ। ਬਿਆਨ ਮੁਤਾਬਕ ''ਚੈਂਪੀਅਨਸ਼ਿਪ ਦੌਰਾਨ ਲਏ ਗਏ ਨਮੂਨਿਆਂ 'ਚ ਪ੍ਰਾਬੰਧਿਤ ਪਦਾਰਥ ਪਾਏ ਗਏ ਜੋ ਪ੍ਰਦਰਸ਼ਨ ਨੂੰ ਸੁਧਾਰਣ ਲਈ ਲਏ ਗਏ ਸਨ। ਇਹ ਪੂਰੀ ਤਰ੍ਹਾਂ ਨਾਲ ਧੋਖਾਧੜੀ ਅਤੇ ਰਾਸ਼ਟਰੀ ਐਂਟੀ ਡੋਪਿੰਗ ਨਿਯਮਾਂ ਦਾ ਸਿੱਧਾ ਉੱਲਘਨ ਸੀ। ਇਸ ਦੇ ਮੁਤਾਬਕ, ''ਉਨ੍ਹਾਂ ਦੇ ਨਮੂਨਿਆਂ 'ਚ ਹਾਈਡਰੋਕਸੀ 4 ਮੈਥੋਕਸੀ ਟੇਮੋਕਸੀਫੈਨ, ਸਲੇਕਟਿਵ ਐਸਟਰੋਜਨ ਰੀਸੈਪਟਰ ਮਾਡਯੂਲਰ ਮੈਟਨੋਲੋਨ, ਐਨਾਬੋਲਿਕ ਸਟੀਰੌਇਡ ਓਸਟਰੀਨ, ਸਲੈਕਟੀਵ ਐਂਡਰੋਜਨ ਰੀਸੈਪਟਰ ਮਾਡਯੂਲਰ ਮੌਜੂਦ ਸਨ।
ਵਾਡਾ ਦੀ 2019 ਪਾਬੰਧਿਤ ਪਦਾਰਥਾਂ ਦੀ ਸੂਚੀ 'ਚ ਇਹ ਸਾਰੇ ਗੈਰ-ਨਿਰਧਾਰਤ ਪਦਾਰਥ ਹਨ। ਉਨ੍ਹਾਂ ਨੂੰ ਨਾਡਾ ਦੇ ਐਂਟੀ ਡੋਪਿੰਗ ਅਨੁਸ਼ਾਸਨੀ ਪੈਨਲ ਨੇ ਸੁੱਣਵਾਈ ਤੋਂ ਬਾਅਦ 4 ਸਾਲ ਲਈ ਮੁਅੱਤਲ ਕੀਤਾ ਹੈ। ਸੀਮਾ ਨੇ 2017 ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਉਹ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ 75 ਕਿ. ਗ੍ਰਾ. ਵਰਗ 'ਚ 6ਵੇਂ ਸਥਾਨ 'ਤੇ ਰਹੀ ਸੀ।
ਰਣਜੀ 'ਚ ਪੁਜਾਰਾ ਨੇ ਗੇਂਦਬਾਜ਼ੀ ਕਰਦੇ ਹੋਏ ਹਾਸਲ ਕੀਤੀ ਵਿਕਟ, ਧਵਨ ਨੇ ਇੰਝ ਕੀਤਾ ਟ੍ਰੋਲ
NEXT STORY