ਨਾਰਥ ਸਾਊਂਡ - ਐਨਕੁਮਾ ਬਾਨਰ (123) ਦੇ ਸ਼ਾਨਦਾਰ ਸੈਂਕੜੇ ਨਾਲ ਵੈਸਟਇੰਡੀਜ਼ ਨੇ ਇੰਗਲੈਂਡ ਦੇ ਵਿਰੁੱਧ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਵੀਰਵਾਰ ਨੂੰ ਚਾਰ ਵਿਕਟਾਂ 'ਤੇ 202 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ ਵਿਚ 9 ਵਿਕਟਾਂ 'ਤੇ 373 ਦੌੜਾਂ ਬਣਾ ਲਈਆਂ ਹਨ ਅਤੇ ਉਸਦੇ ਕੋਲ 62 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹੋ ਗਈ ਹੈ। ਬਾਨਰ ਨੇ 34 ਅਤੇ ਜੈਸਨ ਹੋਲਡਰ ਨੇ 43 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਬਾਨਰ ਨੇ 355 ਗੇਂਦਾਂ 'ਤੇ 12 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 123 ਦੌੜਾਂ ਬਣਾਈਆਂ ਅਤੇ ਉਹ ਦਿਨ ਦੇ ਆਖਰੀ ਓਵਰ ਵਿਚ ਟੀਮ ਦੇ 372 ਦੌੜਾਂ ਦੇ ਸਕੋਰ 'ਤੇ ਆਊਟ ਹੋਏ ਪਰ ਉਦੋਂ ਤੱਕ ਉਹ ਆਪਣੀ ਇਸ ਪਾਰੀ ਨਾਲ ਵਿੰਡੀਜ਼ ਨੂੰ ਬੜ੍ਹਤ ਦਿਵਾ ਚੁੱਕੇ ਸਨ।
ਇਹ ਖ਼ਬਰ ਪੜ੍ਹੋ- ਪਾਕਿ ਦੌਰੇ 'ਤੇ ਗਈ ਆਸਟਰੇਲੀਆਈ ਟੀਮ ਖਾ ਰਹੀ ਦਾਲ-ਰੋਟੀ, ਲਾਬੁਸ਼ੇਨ ਨੇ ਸ਼ੇਅਰ ਕੀਤੀ ਤਸਵੀਰ
ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 311 ਦੌੜਾਂ ਬਣਾਈਆਂ ਸਨ। ਹੋਲਡਰ 45 ਦੌੜਾਂ ਬਣਾ ਕੇ ਆਊਟ ਗੋਏ ਜਦਕਿ ਜਾਸ਼ੂਆ ਡਾਸਿਲਵਾ ਨੇ 32 ਦੌੜਾਂ ਬਣਾਈਆਂ। ਵੀਰਾਸੈਮੀ ਪਰਮਾਲ ਨੇ ਅਜੇਤੂ 26 ਦੌੜਾਂ ਦੀ ਸ਼ਾਦਨਾਰ ਪਾਰੀ ਖੇਡੀ ਅਤੇ ਸਟੰਪਸ ਦੇ ਸਮੇਂ ਉਹ ਕ੍ਰੀਜ਼ 'ਤੇ ਡਟੇ ਹੋਏ ਸਨ। ਉਸਦੇ ਨਾਲ ਜੇਡੇਨ ਸੀਲਸ ਖਾਤਾ ਖੋਲ੍ਹੇ ਬਿਨਾਂ ਕ੍ਰੀਜ਼ 'ਤੇ ਹਨ। ਇੰਗਲੈਂਡ ਵਲੋਂ ਕ੍ਰੇਗ ਓਵਟਰਨ ਅਤੇ ਬੇਨ ਸਟੋਕਸ ਨੇ ਕ੍ਰਮਵਾਰ- 85 ਅਤੇ 42 ਦੌੜਾਂ 'ਤੇ 2-2 ਵਿਕਟਾਂ ਹਾਸਲ ਕੀਤੀਆਂ। ਬਾਨਰ ਦਾ ਕੀਮਤੀ ਵਿਕਟ ਡੈਨ ਲਾਰੇਂਸ ਦੇ ਹਿੱਸੇ ਵਿਚ ਗਿਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
NEXT STORY