ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਪਹੁੰਚ ਚੁੱਕੀ ਹੈ। ਇਸ ਸੀਰੀਜ਼ ਦਾ ਆਗਾਜ਼ 19 ਅਕਤੂਬਰ ਤੋਂ ਹੋਣ ਜਾ ਰਿਹਾ ਹੈ, ਜਿਸ ਵਿੱਚ ਕੁੱਲ ਤਿੰਨ ਮੈਚ ਖੇਡੇ ਜਾਣਗੇ। ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸੁਕਤਾ ਦੇਖੀ ਜਾ ਰਹੀ ਹੈ, ਖ਼ਾਸ ਕਰਕੇ ਕਿਉਂਕਿ ਇਸ ਸੀਰੀਜ਼ ਵਿੱਚ ਇੱਕ ਵਾਰ ਫਿਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਖੇਡਦੇ ਨਜ਼ਰ ਆਉਣਗੇ।
ਸਵੇਰੇ 9 ਵਜੇ ਸ਼ੁਰੂ ਹੋਣਗੇ ਭਾਰਤ ਅਤੇ ਆਸਟ੍ਰੇਲੀਆ ਦੇ ਵਨਡੇ ਮੈਚ
ਭਾਰਤੀ ਸਮੇਂ (IST) ਅਨੁਸਾਰ, ਇਹ ਮੈਚ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ। ਦਰਸ਼ਕਾਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਦਿਨਾ ਮੈਚ ਹਨ ਅਤੇ ਉਹ ਦੁਪਹਿਰ ਜਾਂ ਸ਼ਾਮ ਨੂੰ ਮੈਚ ਦਾ ਇੰਤਜ਼ਾਰ ਨਾ ਕਰਦੇ ਰਹਿਣ। ਟਾਸ ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੋਵੇਗਾ।
ਇਹ ਵੀ ਪੜ੍ਹੋ : AUS ਖਿਡਾਰੀਆਂ ਦੀ ਸ਼ਰਮਨਾਕ ਹਰਕਤ, ਪਾਕਿ ਨਾਲ 'ਹੈਂਡਸ਼ੇਕ ਕਾਂਡ' 'ਤੇ ਉਡਾਇਆ ਟੀਮ ਇੰਡੀਆ ਦਾ ਮਜ਼ਾਕ (ਵੀਡੀਓ)
ਵਨਡੇ ਸੀਰੀਜ਼ ਦਾ ਸਮਾਂ ਅਤੇ ਸਥਾਨ:
1. ਪਹਿਲਾ ਮੁਕਾਬਲਾ: 19 ਅਕਤੂਬਰ (ਐਤਵਾਰ) ਨੂੰ ਪਰਥ ਵਿੱਚ ਖੇਡਿਆ ਜਾਵੇਗਾ।
2. ਦੂਜਾ ਮੁਕਾਬਲਾ: 23 ਅਕਤੂਬਰ (ਵੀਰਵਾਰ) ਨੂੰ ਐਡੀਲੇਡ ਵਿੱਚ ਖੇਡਿਆ ਜਾਵੇਗਾ।
3. ਤੀਜਾ ਅਤੇ ਆਖਰੀ ਮੈਚ: 25 ਅਕਤੂਬਰ (ਸ਼ਨੀਵਾਰ) ਨੂੰ ਸਿਡਨੀ ਵਿੱਚ ਹੋਵੇਗਾ।
ਇਹ ਵੀ ਪੜ੍ਹੋ : ਵਰਲਡ ਰਿਕਾਰਡ :15 ਸਾਲਾ ਬੱਚੇ ਨੇ 327 ਗੇਂਦਾਂ 'ਤੇ ਠੋਕੀਆਂ 1009 ਦੌੜਾ, 129 ਚੌਕਿਆਂ-59 ਛੱਕਿਆਂ ਨਾਲ ਰਚਿਆ ਇਤਿਹਾਸ
ਰੋਹਿਤ ਅਤੇ ਕੋਹਲੀ ਲਈ ਅਹਿਮ ਸੀਰੀਜ਼
ਜਦੋਂ ਵੀ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਕੋਈ ਮੈਚ ਹੁੰਦਾ ਹੈ ਤਾਂ ਉਤਸ਼ਾਹ ਸਿਖਰ 'ਤੇ ਹੁੰਦਾ ਹੈ। ਹਾਲਾਂਕਿ, ਇਸ ਵਾਰ ਇਹ ਸੀਰੀਜ਼ ਖਾਸ ਤੌਰ 'ਤੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਹੀ ਤੈਅ ਕਰੇਗਾ ਕਿ ਉਹ ਆਉਣ ਵਾਲੇ ਹੋਰ ਕਿੰਨੇ ਸਾਲ ਖੇਡ ਪਾਉਣਗੇ। ਦੋਵਾਂ ਦੀ ਕੋਸ਼ਿਸ਼ 2027 ਦੇ ਵਨਡੇ ਵਿਸ਼ਵ ਕੱਪ ਤੱਕ ਖੇਡਣ ਦੀ ਹੋਵੇਗੀ।
OMG! ਤਿੰਨ ਓਵਰਾਂ 'ਚ ਠੋਕ'ਤਾ ਸੈਂਕੜਾ, ਬੱਲੇਬਾਜ਼ ਨੇ ਇਕੱਲੇ ਹੀ ਬਣਾਈਆਂ 256 ਦੌੜਾਂ
NEXT STORY