ਸਪੋਰਟਸ ਡੈਸਕ— ਸਾਲ 2019 ਦਾ ਆਖਰੀ ਪੜਾਅ ਆ ਗਿਆ ਹੈ। ਇਕ ਮਹੀਨਾ ਹੋਰ ਫਿਰ ਨਵੇਂ ਸਾਲ ਦਾ ਆਗਾਜ਼ ਹੋ ਜਾਵੇਗਾ। ਇਸ ਸਾਲ ਟੀਮ ਇੰਡੀਆ ਵਰਲਡ ਕੱਪ ਭਲੇ ਹੀ ਆਪਣੇ ਘਰ ਨਹੀਂ ਲਿਆ ਸਕੀ ਪਰ ਦੋ ਭਾਰਤੀ ਬੱਲੇਬਾਜ਼ ਅਜਿਹੇ ਹਨ ਜਿਨ੍ਹਾਂ ਨੇ ਵਨ-ਡੇ ਕ੍ਰਿਕਟ 'ਚ ਰੱਜ ਕੇ ਦੌੜਾਂ ਬਣਾਈਆਂ। ਇਸ 'ਚ ਪਹਿਲਾ ਨਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਹੈ, ਤਾਂ ਦੂਜਾ ਨਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਹੈ। ਇਨ੍ਹਾਂ ਦੋਵਾਂ ਦੇ ਵਿਚਾਲੇ ਸਾਲ ਭਰ ਨੰਬਰ 1 ਬਣਨ ਦੀ ਜੰਗ ਲੱਗੀ ਰਹੀ। ਦੌੜਾਂ ਬਣਾਉਣ ਦੇ ਮਾਮਲੇ 'ਚ ਕਦੇ ਵਿਰਾਟ ਅੱਗੇ ਨਿਕਲੇ, ਤਾਂ ਕਦੇ ਹਿੱਟਮੈਨ ਰੋਹਿਤ ਨੇ ਬਾਜੀ ਮਾਰੀ ਪਰ ਸਾਲ ਦੇ ਆਖਰ ਤੱਕ ਕੌਣ ਟਾਪ ਸਕੋਰਰ ਬਣੇਗਾ, ਇਹ ਦੇਖਣਾ ਬੇਹੱਦ ਹੀ ਰੋਚਕ ਹੋਵੇਗਾ।
ਕੌਣ ਬਣੇਗਾ ਸਾਲ ਦੇ ਆਖਰ ਤਕ ਟਾਪ ਸਕੋਰਰ
ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਬਚੇ ਆਖਰੀ 1 ਮਹੀਨੇ 'ਚ ਹੁਣ ਸਿਰਫ 3 ਵਨ-ਡੇ ਹੋਰ ਖੇਡਣੇ ਹਨ। ਦਸੰਬਰ 'ਚ ਵੈਸਟਇੰਡੀਜ਼ ਟੀਮ ਭਾਰਤ ਦੌਰੇ 'ਤੇ ਆਵੇਗੀ। ਕੈਰੇਬੀਆਈ ਭਾਰਤ ਖਿਲਾਫ ਤਿੰਨ-ਤਿੰਨ ਮੈਚਾਂ ਦੀ ਟੀ-20 ਅਤੇ ਵਨ-ਡੇ ਸੀਰੀਜ਼ ਖੇਡਣਗੇ। ਇਸ ਸੀਰੀਜ਼ ਦਾ ਆਗਾਜ਼ ਟੀ-20 ਦੇ ਨਾਲ ਹੋਵੇਗਾ ਜਦ ਕਿ ਸਾਲ ਦੇ ਅਖੀਰ 'ਚ 3 ਵਨ-ਡੇ ਖੇਡੇ ਜਾਣਗੇ। ਇਨ੍ਹਾਂ 3 ਮੈਚਾਂ 'ਚ ਵਿਰਾਟ-ਰੋਹਿਤ 'ਚ ਜੋ ਜ਼ਿਆਦਾ ਦੌੜਾਂ ਬਣਾਵੇਗਾ, ਉਹ ਨੰਬਰ 1 ਦੀ ਕੁਰਸੀ 'ਤੇ ਬੈਠ ਜਾਵੇਗਾ। ਮੌਜੂਦਾ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਇਸ ਸਮੇਂ ਵਿਰਾਟ ਨੇ 22 ਪਾਰੀਆਂ 'ਚ 1288 ਦੌੜਾਂ ਦੇ ਨਾਲ ਟਾਪ ਇੰਡੀਅਨ ਸਕੋਰਰ ਬਣੇ ਹੋਏ ਹਨ ਪਰ ਹਿੱਟਮੈਨ ਰੋਹਿਤ ਉਸ ਤੋਂ ਜ਼ਿਆਦਾ ਪਿੱਛੇ ਨਹੀਂ ਹੈ। ਰੋਹਿਤ ਨੇ ਇਸ ਸਾਲ 2019 'ਚ 25 ਮੈਚਾਂ ਦੀਆਂ 24 ਪਾਰੀਆਂ 'ਚ 53 ਦੀ ਔਸਤ ਨਾਲ 1232 ਦੌੜਾਂ ਬਣਾ ਲਈਆਂ ਹਨ ਅਤੇ ਆਪਣੇ ਕਪਤਾਨ ਤੋਂ ਸਿਰਫ 56 ਦੌੜਾਂ ਪਿੱਛੇ ਹੈ। ਅਜਿਹੇ 'ਚ ਭਾਰਤ ਬਨਾਮ ਵੈਸਟਇੰਡੀਜ਼ ਵਨ-ਡੇ ਸੀਰੀਜ਼ ਤੈਅ ਕਰੇਗੀ ਕਿ ਅਖੀਰ 'ਚ ਕੌਣ ਬਾਜੀ ਮਾਰੇਗਾ।
ਸੈਂਕੜੇ ਬਣਾਉਣ 'ਚ ਰੋਹਿਤ ਹਨ ਅੱਗੇ
ਇਸ ਸਾਲ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਲਿਸਟ ਵੇਖੀਏ ਤਾਂ ਇੱਥੇ ਰੋਹਿਤ ਸ਼ਰਮਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਰੋਹਿਤ ਨੇ ਇਸ ਸਾਲ 2019 'ਚ ਕੁਲ 6 ਸੈਂਕੜੇ ਆਪਣੇ ਨਾਂ ਕੀਤੇ ਹਨ। ਇਸ 'ਚ ਪੰਜ ਸੈਂਕੜੇ ਤਾਂ ਉਨ੍ਹਾਂ ਨੇ ਵਰਲਡ ਕੱਪ 'ਚ ਲਗਾਏ ਸਨ। ਉਥੇ ਹੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਹਿੱਟਮੈਨ ਤੋਂ ਸਿਰਫ 1 ਸੈਂਕੜਾ ਘੱਟ ਹੈ। ਵਿਰਾਟ ਹੁਣ ਤੱਕ 2019 'ਚ 5 ਸੈਂਕੜੇ ਲਗਾ ਚੁੱਕਾ ਹੈ।
ਸਿਕਸਰ ਕਿੰਗ ਤਾਂ ਹਨ ਰੋਹਿਤ
ਸਿਕਸਰ ਕਿੰਗ ਦੀ ਗੱਲ ਕਰੀਏ ਤਾਂ ਇੱਥੇ ਰੋਹਿਤ ਦਾ ਜਲਵਾ ਬਰਕਰਾਰ ਹੈ। ਰੋਹਿਤ ਨੇ ਇਸ ਸਾਲ ਭਾਰਤੀ ਬੱਲੇਬਾਜ਼ਾਂ 'ਚ ਸਭ ਤੋਂ ਜ਼ਿਆਦਾ 30 ਛੱਕੇ ਲਗਾਏ ਹਨ। ਇਸ ਰਿਕਾਰਡ ਦੇ ਮਾਮਲੇ 'ਚ ਰੋਹਿਤ ਦੇ ਕਰੀਬ ਵੀ ਕੋਈ ਨਹੀਂ ਹੈ. ਭਾਰਤੀ ਕਪਤਾਨ ਵਿਰਾਟ ਨੇ ਜਿੱਥੇ 8 ਛੱਕੇ ਲਗਾਏ ਹਨ ਉਥੇ ਹੀ ਧੋਨੀ ਦੇ ਨਾਂ 11 ਛੱਕੇ ਦਰਜ ਹਨ।
ਟੀ-20 ਤੇ ਵਨ ਡੇ ਵਰਲਡ ਕੱਪ ਜਿੱਤਣ ਤੋਂ ਬਾਅਦ ਦੇ ਸਵਾਗਤ ਨੂੰ ਕਦੇ ਨਹੀਂ ਭੁਲਾ ਸਕਦਾ : ਧੋਨੀ
NEXT STORY