ਗ੍ਰੋਈਸ ਆਈਲੇਟ (ਸੇਂਟ ਲੂਸੀਆ)- ਮਿਸ਼ੇਲ ਮਾਰਸ਼ ਦੀਆਂ 75 ਦੌੜਾਂ ਦੀ ਪਾਰੀ ਤੇ ਤਿੰਨ ਵਿਕਟਾਂ ਦੇ ਬਾਅਦ ਆਖਰੀ ਓਵਰ ਵਿਚ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਚੌਥੇ ਟੀ-20 ਅੰਤਰਰਾਸ਼ਟਰੀ ਮੁਕਾਬਲੇ ਵਿਚ 4 ਦੌੜਾਂ ਦੀ ਜਿੱਤ ਦੇ ਨਾਲ ਵੈਸਟਇੰਡੀਜ਼ ਦੇ ਜਿੱਤ ਦੇ ਕ੍ਰਮ ਨੂੰ ਤੋੜ ਦਿੱਤਾ।
ਵੈਸਟਇੰਡੀਜ਼ ਦੀ ਟੀਮ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਤਿੰਨ ਮੈਚ ਜਿੱਤ ਕੇ ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਚੁੱਕੀ ਹੈ ਅਤੇ ਬੁੱਧਵਾਰ ਨੂੰ ਲਗਾਤਾਰ ਚੌਥਾ ਮੈਚ ਜਿੱਤਣ ਦੇ ਵੀ ਬੇਹੱਦ ਕਰੀਬ ਸੀ। ਟੀਮ ਨੂੰ ਆਖਰੀ ਓਵਰ ਵਿਚ 11 ਦੌੜਾਂ ਦੀ ਲੋੜ ਸੀ ਪਰ ਸਟਾਰਕ ਨੇ ਲਗਾਤਾਰ ਪੰਜ ਗੇਂਦਾਂ ਖਾਲੀ ਸੁੱਟੀਆਂ ਅਤੇ ਫਿਰ ਆਖਰੀ ਗੇਂਦ 'ਤੇ ਛੱਕਾ ਪਿਆ, ਜਿਸ ਨਾਲ ਆਸਟਰੇਲੀਆ ਨੇ ਜਿੱਤ ਦਰਜ ਕੀਤੀ। ਵੈਸਟਇੰਡੀਜ਼ ਦੀ ਟੀਮ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 6 ਵਿਕਟਾਂ 'ਤੇ 185 ਦੌੜਾਂ ਹੀ ਬਣਾ ਸਕੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ-ਇੰਗਲੈਂਡ ਟੈਸਟ ਸੀਰੀਜ਼ ’ਚ ਕੋਰੋਨਾ ਦੀ ਦਸਤਕ ਤੋਂ ਫ਼ਿਕਰਮੰਦ ਮਾਈਕਲ ਵਾਨ, ਦਿੱਤਾ ਇਹ ਬਿਆਨ
NEXT STORY