ਸਪੋਰਟਸ ਡੈਸਕ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 5ਵਾਂ ਟੀ-20 ਮੈਚ ਸੈਂਟਰਲ ਬ੍ਰੋਵਾਰਡ ਪਾਰਕ, ਲਾਡਰਹਿਲ, ਫਲੋਰਿਡਾ ਵਿਖੇ ਥੋੜ੍ਹੀ ਦੇਰ ’ਚ ਸ਼ੁਰੂ ਹੋਵੇਗਾ। ਭਾਰਤ ਸੀਰੀਜ਼ ’ਚ 3-1 ਨਾਲ ਅੱਗੇ ਹੈ, ਇਸ ਲਈ ਆਖਰੀ ਮੈਚ ’ਚ ਉਹ ਨਵੇਂ ਖਿਡਾਰੀਆਂ ਨੂੰ ਮੌਕਾ ਦੇ ਸਕਦਾ ਹੈ। ਹਾਲਾਂਕਿ ਹਾਰਦਿਕ ਪੰਡਯਾ ਭਾਰਤ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ ’ਚ 7 ਵਿਕਟਾਂ ’ਤੇ 188 ਦੌੜਾਂ ਬਣਾਈਆਂ ਤੇ ਵੈਸਟਇੰਡੀਜ਼ ਨੂੰ ਜਿੱਤ ਲਈ 189 ਦੋੜਾਂ ਦਾ ਟੀਚਾ ਦਿੱਤਾ। ਜਿਸ ਦੇ ਜਵਾਬ ’ਚ ਖੇਡਣ ਉਤਰੀ ਵੈਸਟਇੰਡੀਜ਼ ਦੀ ਟੀਮ 15.4 ਓਵਰਾਂ ’ਚ 100 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ 88 ਦੌੜਾਂ ਨਾਲ ਮੈਚ ਜਿੱਤ ਲਿਆ। ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 4-1 ਨਾਲ ਆਪਣੇ ਨਾਂ ਕੀਤੀ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਤਮਗਾ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ
ਦੋਵਾਂ ਦੇਸ਼ਾਂ ਦੀਆਂ ਟੀਮਾਂ
ਭਾਰਤ : ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਅਵੇਸ਼ ਖਾਨ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ
ਵੈਸਟਇੰਡੀਜ਼ : ਸ਼ਮਰਹ ਬਰੂਕਸ, ਸ਼ਿਮਰੋਨ ਹੇਟਮੇਅਰ, ਨਿਕੋਲਸ ਪੂਰਨ (ਕਪਤਾਨ), ਡੇਵੋਨ ਥਾਮਸ (ਵਿਕਟਕੀਪਰ), ਜੇਸਨ ਹੋਲਡਰ, ਓਡਿਅਨ ਸਮਿਥ, ਕੀਮੋ ਪਾਲ, ਡੋਮਿਨਿਕ ਡਰੇਕਸ, ਓਬੇਡ ਮੈਕਕੋਏ, ਹੇਡਨ ਵਾਲਸ਼, ਰੋਵਮੈਨ ਪਾਵੇਲ
ਰਾਸ਼ਟਰਮੰਡਲ ਖੇਡਾਂ : ਨਿਕਹਤ ਜ਼ਰੀਨ ਨੇ ਮੁੱਕੇਬਾਜ਼ੀ ’ਚ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ
NEXT STORY