ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਾਲੀਵੁੱਡ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਭਾਰਤ ਤੇ ਸ਼੍ਰੀਲੰਕਾ ਦੇ ਵਿਚ ਲੀਡਸ ਦੇ ਮੈਦਾਨ 'ਤੇ ਖੇਡਿਆ ਗਿਆ ਮੈਚ ਦੇਖਣ ਲਈ ਪਹੁੰਚ ਚੁੱਕੀ ਹੈ। ਮੈਦਾਨ 'ਚ ਬੈਠੀ ਨੂੰ ਅਨੁਸ਼ਕਾ ਨੂੰ ਦੇਖ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਬਹੁਤ ਖੁਸ਼ ਨਜ਼ਰ ਆਏ ਤੇ ਉਹ ਮੈਦਾਨ 'ਤੇ ਹੀ ਕੂਲ ਦਿਖਣ ਦੀ ਕੋਸ਼ਿਸ਼ ਕਰਨ ਲੱਗੇ। ਕੋਹਲੀ ਨੂੰ ਹਿਲਜੁਲ ਕਰਦੇ ਹੋਏ ਦੇਖ ਅਨੁਸ਼ਕਾ ਵੀ ਹੱਸੇ ਤੋਂ ਬਿਨ੍ਹਾ ਨਹੀਂ ਰਹਿ ਸਕੀ। ਪੀਲੇ ਰੰਗ ਦੀ ਸ਼ਰਟ 'ਚ ਅਨੁਸ਼ਕਾ ਬਹੁਤ ਖੂਬਸੂਰਤ ਲੱਗ ਰਹੀ ਸੀ।


ਅਜੇ ਕੁਝ ਦਿਨ ਪਹਿਲਾਂ ਹੀ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਪਤੀ ਵਿਰਾਟ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ 2 ਦਿਨ 'ਚ ਹੀ ਕਰੀਬ 20 ਲੱਖ ਤੋਂ ਜ਼ਿਆਦਾ ਲਾਇਕ ਆ ਗਏ ਸਨ। ਅਨੁਸ਼ਕਾ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਦਿੱਤਾ ਸੀ- ਸੀਲ ਦਿ ਸਿਲੀ ਮੋਮੈਂਟਸ। ਟੀਮ ਦੇ ਆਫ ਡੇ ਦੇ ਦਿਨ ਉਹ ਵਿਰਾਟ ਦੇ ਨਾਲ ਲੀਡਸ 'ਚ ਘੁੰਮਦੀ ਦਿਖੀ ਸੀ।
ਕ੍ਰੋਏਸ਼ੀਆ ਗ੍ਰੈਂਡ ਚੈੱਸ : ਆਨੰਦ ਦੀ ਇਕ ਹੋਰ ਹਾਰ
NEXT STORY