ਕੈਨਬਰਾ– ਆਸਟਰੇਲੀਆਈ ਟੀਮ ਦੇ ਖੱਬੇ ਹੱਥ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਭਾਰਤ ਵਿਰੁੱਧ ਪਿਛਲੀ 2018-19 ਵਿਚ ਹੋਈ ਟੈਸਟ ਸੀਰੀਜ਼ ਦੀ ਹਾਰ ਤੋਂ ਸਬਕ ਲੈਂਦੇ ਹੋਏ ਕਿਹਾ ਕਿ ਆਸਟਰੇਲੀਆਈ ਖਿਡਾਰੀ ਇਸ ਵਾਰ ਭਾਰਤੀ ਖਿਡਾਰੀਆਂ ਦੇ ਨਾਲ ਜ਼ੁਬਾਨੀ ਜੰਗ ਵਿਚ ਨਹੀਂ ਉਲਝਣਗੇ ਤੇ ਭਾਵਨਾਵਾਂ ਨੂੰ ਕੰਟਰੋਲ ਵਿਚ ਰੱਖਣਗੇ।
ਭਾਰਤ ਤੇ ਆਸਟਰੇਲੀਆ ਦੇ ਖਿਡਾਰੀਆਂ ਵਿਚਾਲੇ ਪਿਛਲੇ ਸਾਲ ਟੈਸਟ ਸੀਰੀਜ਼ ਦੌਰਾਨ ਕਾਫੀ ਸਾਰੇ ਖਿਡਾਰੀਆਂ ਵਿਚਾਲੇ ਜ਼ੁਬਾਨੀ ਜੰਗ ਦੇਖੀ ਗਈ ਸੀ, ਜਿਸ ਵਿਚ ਆਸਟਰੇਲੀਆਈ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵਿਚਾਲੇ ਝੜਪ ਦੀ ਕਾਫੀ ਚਰਚਾ ਵੀ ਹੋਈ ਸੀ। ਭਾਰਤ ਨੇ ਇਹ ਟੈਸਟ ਸੀਰੀਜ਼ 2-1 ਨਾਲ ਜਿੱਤ ਲਈ ਸੀ, ਜਿਸ ਤੋਂ ਬਾਅਦ ਆਸਟਰੇਲੀਆ ਦੇ ਕਈ ਸਾਬਕਾ ਖਿਡਾਰੀਆਂ ਨੇ ਟੀਮ ਨੂੰ ਭਾਰਤੀ ਖਿਡਾਰੀਆਂ ਅਤੇ ਵਿਸ਼ੇਸ਼ ਤੌਰ 'ਤੇ ਵਿਰਾਟ ਦੇ ਨਾਲ ਜ਼ੁਬਾਨੀ ਜੰਗ ਵਿਚ ਨਾ ਉਲਝਣ ਦੀ ਸਲਾਹ ਦਿੱਤੀ ਸੀ।
ਵਾਰਨਰ ਨੇ ਹਾਲਾਂਕਿ ਇਹ ਵੀ ਸੰਕੇਤ ਦਿੰਦੇ ਹੋਏ ਕਿਹਾ ਕਿ ਜਦੋਂ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਪਹਿਲੇ ਟੈਸਟ ਮੁਕਾਬਲੇ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਵਤਨ ਪਰਤੇਗਾ ਤੇ ਉਸਦੀ ਗੈਰ-ਹਾਜ਼ਰੀ ਵਿਚ ਅਜਿੰਕਯ ਰਹਾਨੇ ਕਪਤਾਨ ਬਣੇਗਾ ਤਦ ਸ਼ਾਇਦ ਆਸਟਰੇਲੀਆਈ ਟੀਮ ਜ਼ੁਬਾਨੀ ਜੰਗ ਵਾਲੀ ਰਣਨੀਤੀ ਅਪਣਾ ਸਕਦੀ ਹੈ।
ਵਾਰਨਰ ਨੇ ਕਿਹਾ,''ਮੇਰੇ ਲਈ ਨਿੱਜੀ ਤੌਰ 'ਤੇ ਇਹ ਸੀਰੀਜ਼ ਚੰਗਾ ਪ੍ਰਦਰਸ਼ਨ ਕਰਨ ਦੇ ਬਾਰੇ ਵਿਚ ਹੈ। ਪਿਛਲੇ ਸਾਲ ਗਰਮੀਆਂ ਵਿਚ ਜਦੋਂ ਮੈਂ ਇੰਗਲੈਂਡ ਦੇ ਦੌਰੇ ਤੋਂ ਬਾਅਦ ਆਇਆ ਸੀ ਤਾਂ ਬਹੁਤ ਨਿਰਾਸ਼ ਸੀ ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਆਪਣੀ ਖੇਡ 'ਤੇ ਕੇਂਦ੍ਰਿਤ ਕਰਨਾ ਚਾਹੁੰਦਾ ਸੀ। ਮੈਂ ਵੱਖਰਾ ਤਰੀਕਾ ਅਪਣਾਇਆ ਤੇ ਉਸ ਵਿਚ ਸਫਲ ਰਿਹਾ ਤੇ ਇਸ ਵਾਰ ਮੇਰੇ ਲਈ ਆਪਣੀ ਲੈਅ ਨੂੰ ਵਾਪਸ ਹਾਸਲ ਕਰਨਾ ਪਹਿਲਕਦਮੀ ਹੈ।''
ਸਟੋਇੰਸ ਇਕ ਸਾਲ ਪਹਿਲਾਂ ਦੀ ਤੁਲਨਾ 'ਚ 5 ਗੁਣਾ ਬਿਹਤਰ ਖੇਡ ਰਿਹੈ : ਪੋਟਿੰਗ
NEXT STORY