ਕ੍ਰਾਈਸਟਚਰਚ– ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਸੱਟ ਕਾਰਨ ਲੰਬੇ ਸਮੇਂ ਤਕ ਬਾਹਰ ਰਹਿਣ ਤੋਂ ਬਾਅਦ ਇਸ ਹਫ਼ਤੇ ਭਾਰਤ ਵਿੱਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਅਭਿਆਸ ਮੈਚਾਂ ਨਾਲ ਵਾਪਸੀ ਕਰਨ ਦੀ ਉਮੀਦ ਹੈ। ਇਹ ਸਟਾਰ ਬੱਲੇਬਾਜ਼ ਮਾਰਚ ਤੋਂ ਕ੍ਰਿਕਟ ਨਹੀਂ ਖੇਡਿਆ ਹੈ ਜਦੋਂ ਆਈ.ਪੀ.ਐੱਲ. ਵਿੱਚ ਗੁਜਰਾਤ ਟਾਈਟਨਸ ਵਲੋਂ ਖੇਡਦੇ ਹੋਏ ਉਸਦੇ ਖੱਬੇ ਗੋਡੇ ਵਿੱਚ ਸੱਟ ਲੱਗੀ ਸੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਸ਼ੂਟਿੰਗ 'ਚ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਗੋਲਡ
ਵਿਲੀਅਮਸਨ ਨੇ ਭਾਰਤ ਲਈ ਟੀਮ ਦੀ ਰਵਾਨਗੀ ਤੋਂ ਪਹਿਲਾਂ ਕਿਹਾ,‘‘ਮੇਰੀ ਯੋਜਨਾ ਅਭਿਆਸ ਮੈਚਾਂ ਨਾਲ ਜੁੜਨ ਦੀ ਹੈ। ਜਿੰਨਾ ਵੱਧ ਹੋ ਸਕੇ, ਮੈਂ ਅਭਿਆਸ ਮੈਚਾਂ ਨਾਲ ਜੁੜਨਾ ਚਾਹੁੰਦਾ ਹਾਂ। ਅਸਲ ਵਿੱਚ ਮੈਂ ਜੋ ਕਰ ਰਿਹਾ ਹਾਂ, ਉਸ ਵਿੱਚ ਤਰੱਕੀ ਕਰਨਾ ਚਾਹੁੰਦਾ ਹਾਂ (ਦੌੜਨਾਂ, ਫੀਲਡਿੰਗ, ਬੱਲੇ ਨਾਲ ਕ੍ਰੀਜ਼ ’ਤੇ ਸਮਾਂ ਬਿਤਾਉਣਾ)।’’
ਇਹ ਵੀ ਪੜ੍ਹੋ : ਸਾਬਕਾ ਫੁੱਟਬਾਲਰ ਰੋਨਾਲਡੋ ਨੇ ਰਚਾਇਆ ਤੀਜਾ ਵਿਆਹ, 14 ਸਾਲ ਛੋਟੀ ਪਤਨੀ ਹੈ ਬੇਹੱਦ ਖ਼ੂਬਸੂਰਤ
ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਅਭਿਆਸ ਮੈਚ ਵਿੱਚ 29 ਸਤੰਬਰ ਨੂੰ ਹੈਦਰਾਬਾਦ ਵਿੱਚ ਪਾਕਿਸਤਾਨ ਤੇ 2 ਅਕਤੂਬਰ ਨੂੰ ਤਿਰੂਵਨੰਤਪੁਰਮ ਵਿੱਚ ਦੱਖਣੀ ਅਫਰੀਕਾ ਨਾਲ ਭਿੜੇਗੀ। ਟੀਮ 5 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਵਿਸ਼ਵ ਕੱਪ ਤੋਂ ਪਹਿਲੇ ਮੈਚ ਵਿੱਚ ਇੰਗਲੈਂਡ ਨਾਲ ਭਿੜੇਗੀ।
ਨਿਊਜ਼ੀਲੈਂਡ ਨੇ 2015 ਤੇ 2019 ਵਿੱਚ ਲਗਾਤਾਰ ਦੋ ਵਿਸ਼ਵ ਕੱਪ ਫਾਈਨਲ ਵਿੱਚ ਜਗ੍ਹਾ ਬਣਾਈ ਹੈ, ਜਿਸ ਵਿੱਚ ਵਿਲੀਅਮਸਨ ਦੀ ਭੂਮਿਕਾ ਅਹਿਮ ਰਹੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਵਿਅਕਤੀਗਤ ਪ੍ਰਤੀਯੋਗਿਤਾ ’ਚ ਤਮਗਾ ਜਿੱਤਣ ’ਚ ਅਸਫਲ ਰਹੇ ਭਾਰਤੀ ਸ਼ਤਰੰਜ ਖਿਡਾਰੀ
NEXT STORY