ਵੇਲਿੰਗਟਨ– ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਸੱਟ ਦੇ ਕਾਰਣ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਆਗਾਮੀ ਵਨ ਡੇ ਲੜੀ ਤੋਂ ਬਾਹਰ ਹੋ ਗਿਆ ਹੈ। ਵਿਲੀਅਮਸਨ ਆਪਣੀ ਖੱਬੀ ਕੂਹਣੀ ਦੀ ਸੱਟ ਤੋਂ ਉਭਰਨ ਤੇ ਰਿਹੈਬਿਲੀਟੇਸ਼ਨ ਕਰਨਾ ਚਾਹੁੰਦਾ ਹੈ। ਵਿਲੀਅਮਸਨ ਨੂੰ ਗਰਮੀਆਂ ਦੀਆਂ ਦੂਜੀ ਛਮਾਹੀ ਤੋਂ ਹੀ ਇਸ ਸੱਟ ਤੋਂ ਪ੍ਰੇਸ਼ਾਨੀ ਹੋ ਰਹੀ ਸੀ। ਨਿਊਜ਼ੀਲੈਂਡ ਕ੍ਰਿਕਟ ਦੇ ਮੈਡੀਕਲ ਮੈਨੇਜਮੈਂਟ ਨੇ ਪੁਸ਼ਟੀ ਕੀਤੀ ਕਿ ਵਿਲੀਅਮਸਨ ਪੂਰੀ ਗਰਮੀ ਸੱਟ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੋਈ ਸੁਧਾਰ ਨਹੀਂ ਹੋਇਆ, ਕਿਉਂਕਿ ਉਸ ਨੂੰ ਆਰਾਮ ਤੇ ਲੋੜੀਂਦਾ ਰਿਹੈ ਬਿਲੀਟੇਸ਼ਨ ਸਮਾਂ ਦੇ ਲੋੜ ਹੈ।
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਨੇ ਮੈਨੂੰ ਬਿਹਤਰ ਖਿਡਾਰੀ ਬਣਾਇਆ : ਕਿਊਰੇਨ
ਬੰਗਲਾਦੇਸ਼ ਵਿਰੁੱਧ ਵਨ ਡੇ ਅੰਤਰਰਾਸ਼ਟਰੀ ਮੈਚ 20, 23 ਤੇ 26 ਮਾਰਚ ਨੂੰ ਖੇਡੇ ਜਾਣਗੇ। ਵਿਲੀਅਮਸਨ ਦੇ ਇਸ ਤੋਂ ਬਾਅਦ 28 ਤੇ 30 ਮਾਰਚ ਅਤੇ ਇਕ ਅਪ੍ਰੈਲ ਨੂੰ ਟੀ-20 ਮੈਚਾਂ 'ਚ ਖੇਡਣ ਦੀ ਸੰਭਾਵਨਾ ਵੀ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਈ. ਪੀ. ਐੱਲ. ਲਈ ਭਾਰਤ ਜਾਣਾ ਹੈ। ਉਹ ਮਈ 'ਚ ਇੰਗਲੈਂਡ ਵਿਰੁੱਧ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਫਿਰ ਤੋਂ ਨਿਊਜ਼ੀਲੈਂਡ ਦੀ ਟੀਮ 'ਚ ਸ਼ਾਮਲ ਹੋਣਗੇ। ਜਿਸ ਤੋਂ ਬਾਅਦ 18 ਤੋਂ 22 ਜੂਨ ਦੇ ਵਿਚ ਭਾਰਤ ਦੇ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਖੇਡਣਗੇ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਚੌਥੇ ਟੈਸਟ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਭਾਰ ਅਚਾਨਕ ਘੱਟ ਗਿਆ ਸੀ : ਸਟੋਕਸ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਵਿਰੁੱਧ ਚੌਥੇ ਟੈਸਟ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਭਾਰ ਅਚਾਨਕ ਘੱਟ ਗਿਆ ਸੀ : ਸਟੋਕਸ
NEXT STORY