ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਇਹ ਹੈਦਰਾਬਾਦ ਦੀ ਲਗਾਤਾਰ ਦੂਜੀ ਹਾਰ ਹੈ। ਲਖਨਊ ਦੇ ਖ਼ਿਲਾਫ਼ ਹੈਦਰਾਬਦ ਦੀ ਟੀਮ ਨੂੰ 170 ਦੌੜਾਂ ਬਣਾਉਣੀਆਂ ਸਨ ਪਰ 20 ਓਵਰਾਂ 'ਚ ਪੂਰੀ ਟੀਮ ਸਿਰਫ਼ 157 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਮੈਚ ਗੁਆਉਣ ਦੇ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਦਾ ਬਿਆਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਮੈਕਸਵੈੱਲ ਮੁੰਬਈ ਖ਼ਿਲਾਫ਼ 9 ਅਪ੍ਰੈਲ ਦੇ ਮੈਚ ਲਈ ਰਹਿਣਗੇ ਉਪਲੱਬਧ : RCB ਕੋਚ ਹੇਸਨ
ਕੇਨ ਵਿਲੀਅਮਸਨ ਨੇ ਕਿਹਾ ਕਿ ਜੇਕਰ ਪ੍ਰਦਰਸ਼ਨ ਨੂੰ ਦੇਖੀਏ ਤਾਂ ਅਸੀਂ ਪਹਿਲੇ ਮੈਚ ਨਾਲੋਂ ਕਾਫ਼ੀ ਚੰਗਾ ਖੇਡਿਆ ਹੈ। ਜਿਸ ਤਰ੍ਹਾਂ ਨਾਲ ਅਸੀਂ ਗੇਂਦ ਨਾਲ ਸ਼ੁਰੂਆਤ ਦਿੱਤੀ ਉਹ ਸ਼ਾਨਦਾਰ ਰਹੀ। ਅਸੀਂ ਮਜ਼ਬੂਤ ਸਥਿਤੀ 'ਚ ਸੀ ਪਰ ਸਾਂਝੇਦਾਰੀ ਨੂੰ ਤੋੜਨ 'ਚ ਕਾਮਯਾਬ ਨਹੀਂ ਹੋ ਸਕੇ। ਇਸ ਦਾ ਪੂਰਾ ਸਿਹਰਾ ਦੀਪਕ ਹੁੱਡਾ ਤੇ ਕੇ. ਐੱਲ. ਰਾਹੁਲ ਨੂੰ ਜਾਂਦਾ ਹੈ। ਦੋਵੇਂ ਹੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਕੋਰੀਆ ਓਪਨ : ਸਿੰਧੂ ਤੇ ਸੇਨ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ
ਵਿਲੀਅਮਸਨ ਨੇ ਅੱਗੇ ਕਿਹਾ ਕਿ ਇਹ ਚੰਗੀ ਵਿਕਟ ਹੈ। 170 ਦੌੜਾਂ ਇਸ ਪਿੱਚ 'ਤੇ ਕਿਸੇ ਵੀ ਦਿਨ ਇਕ ਮੁਸ਼ਕਲ ਟੀਚਾ ਹੋਵੇਗਾ। ਸਾਨੂੰ ਹੋਰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਸਾਨੂੰ ਇਸ ਦੇ ਨਾਲ ਹੀ ਮੈਚ ਦੇ ਦੌਰਾਨ ਸਾਂਝੇਦਾਰੀਆਂ ਵੀ ਬਣਾਉਣੀਆਂ ਹੋਣਗੀਆਂ। ਸਾਨੂੰ ਚੰਗੀ ਸ਼ੁਰੂਆਤ ਚਾਹੀਦੀ ਹੈ ਕਿਉਂਕਿ ਸਾਡੇ ਕੋਲ ਚੰਗੇ ਹਿਟਰਸ ਹਨ। ਅੱਜ ਸਾਡਾ ਦਿਨ ਨਹੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਕਸਵੈੱਲ ਮੁੰਬਈ ਖ਼ਿਲਾਫ਼ 9 ਅਪ੍ਰੈਲ ਦੇ ਮੈਚ ਲਈ ਰਹਿਣਗੇ ਉਪਲੱਬਧ : RCB ਕੋਚ ਹੇਸਨ
NEXT STORY