ਲੰਡਨ- ਸਾਬਕਾ ਨੰਬਰ ਇਕ ਤੇ ਸੱਤਵਾਂ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਚੀਨ ਦੀ ਸ਼ੂਆਈ ਝਾਂਗ ਨੂੰ ਮੰਗਲਵਾਰ ਨੂੰ ਲਗਾਤਾਰ ਸੈੱਟਾਂ ਵਿਚ 7-6, 6-1 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਹਾਲੇਪ ਨੇ ਇਹ ਮੁਕਾਬਲਾ 1 ਘੰਟਾ 26 ਮਿੰਟ ਵਿਚ ਜਿੱਤਿਆ। 27 ਸਾਲਾ ਹਾਲੇਪ ਨੇ ਇਸ ਤਰ੍ਹਾਂ ਪੰਜ ਸਾਲ ਤੋਂ ਬਾਅਦ ਵਿੰਬਲਡਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਉਹ ਇਸ ਤੋਂ ਪਹਿਲਾਂ 2014 ਵਿਚ ਸੈਮੀਫਾਈਨਲ ਵਿਚ ਪਹੁੰਚੀ ਸੀ। ਉਹ ਪਿਛਲੇ ਸਾਲ ਤੀਜੇ ਦੌਰ ਵਿਚੋਂ ਬਾਹਰ ਹੋ ਗਈ ਸੀ। ਪਿਛਲੇ ਸਾਲ ਫ੍ਰੈਂਚ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਹਾਲੇਪ ਦੇ ਪ੍ਰਦਰਸ਼ਨ ਵਿਚ ਗਿਰਾਵਟ ਆਈ ਸੀ ਤੇ ਉਹ ਵਿੰਬਲਡਨ ਦੇ ਤੀਜੇ, ਯੂ. ਐੱਸ. ਓਪਨ ਦੇ ਪਹਿਲੇ, ਇਸ ਸਾਲ ਆਸਟਰੇਲੀਆ ਓਪਨ ਦੇ ਚੌਥੇ ਤੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਬਾਹਰ ਹੋ ਗਈ ਸੀ ਪਰ ਵਿੰਬਲਡਨ ਵਿਚ ਉਸਦਾ ਸਫਰ ਸੈਮੀਫਾਈਨਲ ਵਿਚ ਪਹੁੰਚ ਚੁੱਕਾ ਹੈ।
ਪੀ. ਐੱਸ. ਜੀ. ਕਰੇਗਾ ਨੇਮਾਰ ਵਿਰੁੱਧ ਕਾਰਵਾਈ
NEXT STORY