ਨਵੀਂ ਦਿੱਲੀ - ਵਿੰਡੀਜ਼ ਟੀਮ ਦਾ ਕਪਤਾਨ ਜੈਸਨ ਹੋਲਡਰ ਇਸ ਸਮੇਂ ਭਾਵੇਂ ਹੀ 28 ਸਾਲ ਦਾ ਹੈ ਪਰ ਉਹ ਆਪਣੇ ਤੋਂ 10 ਸਾਲ ਛੋਟੀ ਲੜਕੀ ਨੂੰ ਡੇਟ ਕਰ ਰਿਹਾ ਹੈ। ਜੈਸਨ ਤਕਰੀਬਨ 3 ਸਾਲ ਤੋਂ ਕ੍ਰਿਸਟੀਨਾ ਨੂੰ ਡੇਟ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜੈਸਨ ਦੀ ਹਾਈਟ ਜਿਥੇ 6 ਫੁੱਟ 6 ਇੰਚ ਹੈ ਤਾਂ ਉਥੇ ਹੀ ਉਸ ਦੀ ਗਰਲਫ੍ਰੈਂਡ ਦੀ ਹਾਈਟ 5 ਫੁੱਟ 4 ਇੰਚ ਦੇ ਨੇੜੇ ਹੈ। ਹੋਲਡਰ ਅਕਸਰ ਸੋਸ਼ਲ ਮੀਡੀਆ ’ਤੇ ਆਪਣੀ ਗਰਲਫ੍ਰੈਂਡ ਦੀਆਂ ਫੋਟੋਆਂ ਅਪਲੋਡ ਕਰਦਾ ਰਹਿੰਦਾ ਹੈ।



ਉਸ ਨੇ ਇਕ ਫੋਟੋ ’ਤੇ ਲਿਖਿਆ, ‘‘2016 ਸਾਲ ਮੇਰੇ ਲਈ ਕੀ ਰਿਹਾ। ਬਾਕੀ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਕਈ ਉਤਰਾਅ-ਚੜ੍ਹਾਅ ਆਏ, ਜਿਨ੍ਹਾਂ ਤੋਂ ਪਾਰ ਪਾਉਣ ਲਈ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ। ਇਹ ਦੇਖੋ। ਨਵੇਂ ਸਾਲ ਦਾ ਪਹਿਲਾ ਦਿਨ ਮੈਂ ਇਸ ਤਰ੍ਹਾਂ ਮਨਾ ਰਿਹਾ ਹਾਂ। ਕਾਰਟਰ ਵੈਡਿੰਗ ’ਤੇ 0_miss.p ਦੇ ਨਾਲ। ਇਕ ਹੋਰ ਫੋਟੋ ਤੇ ਉਸ ਨੇ ਲਿਖਿਆ, ‘‘ਇਸ ਸਾਲ ਮੈਂ ਪੁਆਇੰਟ ਦੀ ਗੱਲ ਕਰਾਂਗਾ। ਇਹ ਮੇਰੇ ਦਿਮਾਗ ਵਿਚ ਘੁੰਮ ਰਹੀ ਹੈ ਤੇ ਰਹੇਗੀ। 0_miss.p ਤੈਨੂੰ ਜਨਮ ਦਿਨ ਮੁਬਾਰਕ। ਮੇਰੀ ਪਿਆਰੀ ਲੇਡੀ। ਦੁਆ ਕਰਦਾ ਹਾਂ ਕਿ ਅੱਗੇ ਤੁਹਾਡਾ ਦਿਨ ਬਿਹਤਰ ਹੋਵੇ। ਤੁਹਾਡੇ ’ਤੇ ਦੇਵਤਿਆਂ ਦੇ ਆਸ਼ੀਰਵਾਦ ਦਾ ਮੀਂਹ ਵਰ੍ਹੇ। ਜੈਸਨ ਹੋਲਡਰ ਦੀ ਗਰਲਫ੍ਰੈਂਡ ਬਿਊਟੀਸ਼ੀਅਨ ਦੱਸੀ ਜਾਂਦੀ ਹੈ। ਉਹ ਸੋਸ਼ਲ ਸਾਈਟ ਇੰਸਟਾਗ੍ਰਾਮ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ।

ਉਹ ਅਜੇ ਇਹਾਨਾ ਬਿਊਟੀ ਬਾਰ ਚਲਾ ਰਹੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਨੇ ਆਪਣੀਆਂ ਕਈ ਹੌਟ ਤੇ ਬਿਕਨੀ ਵਾਲੀਆਂ ਫੋੋਟੋਆਂ ਵੀ ਅਪਲੋਡ ਕੀਤੀਆਂ ਹੋਈਆਂ ਹਨ।

ਕਪਿਲ ਦੇਵ ਤੋਂ ਵੀ ਅੱਗੇ ਨਿਕਲੇ ਇਸ਼ਾਂਤ, ਵਿੰਡੀਜ਼ ਧਰਤੀ ’ਤੇ ਬਣਾਇਆ ਵੱਡਾ ਰਿਕਾਰਡ
NEXT STORY