ਨਵੀਂ ਦਿੱਲੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਟੈਸਟ ’ਚ ਭਾਰਤ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਕਪਿਲ ਦੇਵ ਦਾ ਇਕ ਵੱਡਾ ਰਿਕਾਰਡ ਤੋੜ ਦਿੱਤਾ ਹੈ। ਦਰਅਸਲ ਇਸ਼ਾਂਤ ਹੁਣ ਏਸ਼ੀਆ ਤੋਂ ਬਾਹਰ ਭਾਰਤ ਵਲੋਂ ਸਭ ਤੋਂ ਤੇਜ਼ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਬਣ ਗਏ ਹਨ। ਉਸ ਤੋਂ ਪਹਿਲਾਂ ਕਪਿਲ ਦੇਵ ਨੇ 155 ਵਿਕਟਾਂ ਏਸ਼ੀਆ ਤੋਂ ਬਾਹਰ ਦੇ ਮੈਦਾਨ ’ਤੇ ਹਾਸਲ ਕੀਤੀਆਂ ਸਨ। ਹੁਣ ਇਸ਼ਾਂਤ ਦੇ ਨਾਂ ’ਤੇ 157 ਵਿਕਟਾਂ ਦਰਜ ਹੋ ਗਈਆਂ ਹਨ। ਇਸ਼ਾਂਤ ਹੁਣ ਆਪਣਾ 92ਵਾਂ ਟੈਸਟ ਮੈਚ ਖੇਡ ਰਿਹਾ ਹੈ। ਉਸਦੇ ਨਾਂ ਹੁਣ 277 ਵਿਕਟਾਂ ਦਰਜ ਹਨ। ਉਮੀਦ ਹੈ ਕਿ ਉਹ ਅਗੇ ਵੀ ਕਈ ਰਿਕਾਰਡ ਤੋੜਣਗੇ।

ਜ਼ਿਕਰਯੋਗ ਹੈ ਕਿ ਇਸ਼ਾਂਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੇ ਲਈ ਟੈਸਟ ਕ੍ਰਿਕਟ ’ਚ ਮੁੱਖ ਗੇਂਦਬਾਜ਼ ਹਨ। ਇਸ਼ਾਂਤ ਹੁਣ ਤਕ 92ਵੇਂ ਟੈਸਟ ਮੈਚ ਖੇਡ ਚੁੱਕੇ ਹਨ। ਉਹ 31 ਸਾਲ ਦੇ ਹਨ। ਉਮੀਦ ਹੈ ਕਿ ਉਹ ਭਾਰਤ ਵਲੋਂ 140 ਟੈਸਟ ਮੈਚ ਖੇਡ ਸਕਦੇ ਹਨ। ਹਾਲਾਂਕਿ ਇਸ਼ਾਂਤ ਦੇ ਲਈ ਫਿੱਟਨੈੱਸ ਵੱਡੀ ਸਮੱਸਿਆ ਰਹੀ ਹੈ ਕਿਉਂਕਿ ਉਹ ਜ਼ਿਆਦਾ ਸੱਟਾਂ ਦੇ ਸ਼ਿਕਾਰ ਹੁੰਦੇ ਰਹੇ ਹਨ ਪਰ ਇਸ਼ਾਂਤ ਜੇਕਰ ਫਿੱਟਨੈੱਸ ਬਣਾ ਕੇ ਲੰਮੇ ਸਮੇਂ ਖੇਡਦੇ ਰਹੇ ਤਾਂ ਉਹ ਕੁਝ ਹੀ ਸਾਲਾਂ ’ਚ ਭਾਰਤ ਦੇ ਮਹਾਨ ਤੇਜ਼ ਗੇਂਦਬਾਜ਼ਾਂ ’ਚ ਆਪਣਾ ਨਾਂ ਦਰਜ ਕਰ ਲੈਣਗੇ।

ਇਸ਼ਾਂਤ ਦੇ ਲਈ ਵਿੰਡੀਜ਼ ਦੌਰਾ ਹੁਣ ਤਕ ਵਧੀਆ ਰਿਹਾ ਹੈ। ਐਂਟੀਗਾ ’ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਦੌਰਾਨ ਉਸ ਨੇ ਕੁਲ 8 ਵਿਕਟਾਂ ਹਾਸਲ ਕੀਤੀਆਂ ਪਰ ਇਸ਼ਾਂਤ ਨੇ ਕਿੰਗਸਟਨ ’ਚ ਖੇਡੇ ਜਾ ਰਹੇ ਦੂਜੇ ਟੈਸਟ ’ਚ ਸਭ ਦਾ ਦਿਲ ਜਿੱਤ ਲਿਆ ਤੇ ਭਾਰਤੀ ਟੀਮ ਦੀ ਪਹਿਲੀ ਪਾਰੀ ’ਚ ਉਹ 56 ਦੌੜਾਂ ਬਣਾਉਣ ’ਚ ਸਫਲ ਹੋ ਗਏ। ਇਸ਼ਾਂਤ ਨੇ ਇਸ ਦੌਰਾਨ ਸ਼ਾਨਦਾਰ ਸ਼ਾਟ ਲਗਾਏ।
IND vs WI : ਭਾਰਤ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ ’ਚ 2-0 ਨਾਲ ਕੀਤਾ ਕਲੀਨ ਸਵੀਪ
NEXT STORY