ਵਾਸ਼ਿੰਗਟਨ — ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਸ਼ੁਰੂਆਤ ਵਿਚ ਲੜਖੜਾਉਣ ਤੋਂ ਬਾਅਦ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ਵਿਚ 3-6, 6-4, 7-5 ਨਾਲ ਹਰਾ ਕੇ ਵਾਸ਼ਿੰਗਟਨ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਦਾ ਮੈਚ ਜਿੱਤ ਲਿਆ।
ਜਨਵਰੀ ਵਿਚ ਕੂਲ੍ਹੇ ਦੀ ਸੱਟ ਨਾਲ ਜੂਝਣ ਤੋਂ ਬਾਅਦ ਤੋਂ ਫਿਰ ਤੋਂ ਵਿਸ਼ਵ ਪੱਧਰੀ ਟੈਨਿਸ ਵਿਚ ਵਾਪਸੀ ਵਿਚ ਲੱਗੇ ਮਰੇ ਨੂੰ ਮੀਂਹ ਪ੍ਰਭਾਵਿਤ ਪਹਿਲੇ ਰਾਊਂਡ ਦੇ ਮੈਚ ਵਿਚ ਕੁਝ ਸੰਘਰਸ਼ ਕਰਨਾ ਪਿਆ। ਮਰੇ ਹੁਣ ਦੂਜੇ ਦੌਰ ਵਿਚ ਹਮਵਤਨ ਕਾਈਲ ਐਡਮੰਡ ਵਿਰੁੱਧ ਖੇਡੇਗਾ, ਜਿਸ ਦੇ ਵਿਰੁੱਧ ਉਸਦਾ 2-1 ਦਾ ਕਰੀਅਰ ਰਿਕਰਾਡ ਰਿਹਾ ਹੈ। 23 ਸਾਲਾ ਐਡਮੰਡ ਨੇ ਪਿਛਲੇ ਹਫਤੇ ਹੀ ਈਸਟਬੋਰਨ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਮਰੇ ਨੂੰ ਲਗਾਤਾਰ ਸੈੱਟਾਂ ਵਿਚ ਹਰਾਇਆ ਸੀ।
ਵਨ ਡੇ 'ਚ ਡੈਬਿਊ ਕਰਨ ਵਾਲੀ 27ਵੀਂ ਟੀਮ ਬਣੇਗਾ ਨੇਪਾਲ
NEXT STORY