ਨਵੀਂ ਦਿੱਲੀ- ਸ਼ਤਰੰਜ ਖਿਡਾਰੀ ਆਰ. ਵੈਸ਼ਾਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਮਹਿਲਾ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ਨੂੰ ਸੰਚਾਲਿਤ ਕਰਨ ਲਈ ਰੋਮਾਂਚਿਤ ਹਾਂ ਅਤੇ ਮੈਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨ ’ਤੇ ਮਾਣ ਹੈ।
ਵੈਸ਼ਾਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦਾ ਸੰਚਾਲਨ ਕਰਦੇ ਹੋਏ ਲਿਖਿਆ,‘‘ਵਣਕਾਮ! ਮੈਂ ਵੈਸ਼ਾਲੀ ਹਾਂ, ਇਕ ਸ਼ਤਰੰਜ ਖਿਡਾਰਨ ਹਾਂ ਅਤੇ ਮਹਿਲਾ ਦਿਵਸ ’ਤੇ, ਮੈਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਖਾਤੇ ਦੀ ਮੇਜ਼ਬਾਨੀ ਕਰ ਕੇ ਬਹੁਤ ਖੁਸ਼ ਹਾਂ। ਜਿਵੇਂ ਕਿ ਤੁਹਾਡੇ ’ਚੋਂ ਬਹੁਤ ਸਾਰੇ ਜਾਣਦੇ ਹੋਣਗੇ, ਮੈਂ ਸ਼ਤਰੰਜ ਖੇਡਦੀ ਹਾਂ ਅਤੇ ਬਹੁਤ ਸਾਰੇ ਟੂਰਨਾਮੈਂਟਾਂ ’ਚ ਆਪਣੇ ਪਿਆਰੇ ਦੇਸ਼ ਦੀ ਨੁਮਾਇੰਦਗੀ ਕਰ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ।’’
ਟੈਰਿਫ ਵਿਵਾਦ ਵਿਸ਼ਵ ਕੱਪ ਨੂੰ ਹੋਰ ਰੋਮਾਂਚਕ ਬਣਾਵੇਗਾ : ਟਰੰਪ
NEXT STORY