ਸਪੋਰਟਸ ਡੈਸਕ- ਓਵਲ 'ਚ ਬੁੱਧਵਾਰ ਨੂੰ ਖੇਡੇ ਗਏ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ 'ਚ ਇੰਗਲੈਂਡ ਨੇ ਹੀਥਰ ਨਾਈਟ (53) ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਸਾਬਕਾ ਚੈਂਪੀਅਨ ਇੰਗਲੈਂਡ ਨੇ ਲਗਾਤਾਰ ਤਿੰਨ ਮੈਚਾਂ 'ਚ ਹਾਰ ਦਾ ਸਿਲਸਿਲਾ ਵੀ ਖ਼ਤਮ ਕੀਤਾ ਤੇ ਜਿੱਤ ਹਾਸਲ ਕੀਤੀ। ਜਦਕਿ ਭਾਰਤ ਦੀ ਇਹ ਦੂਜੀ ਹਾਰ ਹੈ। ਭਾਰਤ ਚਾਰ ਮੈਚਾਂ 'ਚ ਦੋ ਜਿੱਤ ਤੇ ਦੋ ਹਾਰ ਦੇ ਬਾਅਦ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ICC ਵਨ ਡੇ ਮਹਿਲਾ ਰੈਂਕਿੰਗ 'ਚ ਖਿਸਕੇ ਭਾਰਤੀ ਖਿਡਾਰੀ
ਇੰਗਲੈਂਡ ਨੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਖ਼ਰਾਬ ਸ਼ੁਰੂਆਤ ਕੀਤੀ ਤੇ 4 ਦੌੜਾਂ 'ਤੇ ਡੇਨੀਅਲ ਵਾਇਟ (1) ਤੇ ਟੈਮੀ ਬਿਊਮੋਂਟ (1) ਦੇ ਰੂਪ 'ਚ ਦੋ ਵਿਕਟਾਂ ਗੁਆ ਦਿੱਤੀਆਂ। ਪਰ ਇਸ ਤੋਂ ਬਾਅਦ ਹੀਥਰ ਨਾਈਟ ਤੇ ਨਤਾਲੀ ਸਾਈਵਰ ਨੇ ਪਾਰੀ ਨੂੰ ਸੰਭਾਲਿਆ ਤੇ ਤੀਜੇ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਨਤਾਲੀ ਸਾਈਵਰ 45 ਦੌੜਾਂ ਬਣਾ ਕੇ ਪੂਜਾ ਵਸਤਰਾਕਰ ਦੀ ਗੇਂਦ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਨਾਈਟ ਨੇ ਏਮੀ ਐਲੇਨ ਜੋਨਸ (10), ਸੋਫੀਆ ਡੰਕਲੇ (17), ਕੈਥਰੀਨ ਬ੍ਰੰਟ (0) ਦੇ ਨਾਲ ਕ੍ਰੀਜ਼ 'ਤੇ ਡਟੀ ਰਹੀ ਤੇ ਅੰਤ 'ਚ ਸੋਫੀ ਐਕਲੇਸਟੋਨ (5) ਦੇ ਨਾਲ ਟੀਮ ਨੂੰ ਜਿੱਤ ਦਿਵਾ ਕੇ ਵਾਪਸ ਪਰਤੀ। ਭਾਰਤ ਵਲੋਂ ਮੇਘਨਾ ਸਿੰਘ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : ਆਲ ਇੰਗਲੈਂਡ ਚੈਂਪੀਅਨਸ਼ਿਪ : ਸਿੰਧੂ, ਲਕਸ਼ੈ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਖ਼ਿਤਾਬ ਦਾ ਸੋਕਾ ਖ਼ਤਮ ਕਰਨ 'ਤੇ
ਇਸ ਤੋਂ ਪਹਿਲਾਂ ਚਾਰਲੀ ਡੀਨ ਦੀ ਖ਼ਤਰਨਾਕ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਭਾਰਤ ਨੂੰ 37 ਓਵਰ 'ਚ 134 ਦੌੜਾਂ 'ਤੇ ਆਲਆਊਟ ਕਰ ਦਿੱਤਾ। ਮੁਕਾਬਲੇ ਦੇ ਦੌਰਾਨ ਰਿਚਾ ਘੋਸ਼ (33), ਝੂਲਨ ਗੋਸਵਾਮੀ (20) ਦਰਮਿਆਨ 37 ਦੌੜਾਂ ਦੀ ਇਕਮਾਤਰ ਵੱਡੀ ਸਾਂਝੇਦਾਰੀ ਰਹੀ। ਡੀਨ ਨੇ ਖ਼ਤਰਨਾਕ ਗੇਂਦਬਾਜ਼ੀ ਕਰਦੇ ਹੋਏ ਹਰਮਨਪ੍ਰੀਤ ਕੌਰ ਨੂੰ 14, ਸਨੇਹ ਰਾਣਾ ਨੂੰ 0 ਤੇ ਪੂਜਾ ਵਸਤਾਕਾਰ ਨੂੰ 6 ਦੌੜਾਂ 'ਤੇ ਪਵੇਲੀਅਨ ਭੇਜ ਦਿੱਤਾ। ਡੀਨ ਨੇ 23 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਅੰਨਿਆ ਸ਼ਰੁਬਸੋਲੇ ਨੇ ਇੰਗਲੈਂਡ ਲਈ ਯਾਸਤਿਕਾ ਭਾਟੀਆ ਨੂੰ 8 ਦੌੜਾਂ 'ਤੇ ਆਊਟ ਕਰਕੇ ਆਪਣੀ 100ਵੀਂ ਵਨ-ਡੇ ਵਿਕਟ ਲਈ। ਸੋਫੀਆ ਡੰਕਲੇ ਨੇ ਭਾਰਤੀ ਕਪਤਾਨ ਨੂੰ ਮੁਸ਼ਕਲ ਕੈਚ ਕਰਕੇ ਆਊਟ ਕੀਤਾ। ਖੱਬੇ ਹੱਥ ਦੀ ਸਪਿਨਰ ਸੋਫੀ ਐਕਲੇਸਟੋਨ ਨੇ ਮੰਧਾਨਾ ਨੂੰ 35 ਦੌੜਾਂ 'ਤੇ ਆਊਟ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਲ ਇੰਗਲੈਂਡ ਚੈਂਪੀਅਨਸ਼ਿਪ : ਸਿੰਧੂ, ਲਕਸ਼ੈ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਖ਼ਿਤਾਬ ਦਾ ਸੋਕਾ ਖ਼ਤਮ ਕਰਨ 'ਤੇ
NEXT STORY