ਨਵੀਂ ਦਿੱਲੀ— ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਹੇਅਰ ਕ੍ਰੀਮ ਅਤੇ ਫੇਅਰਨੈਸ ਕ੍ਰੀਮ ਦੇ ਖਿਲਾਫ ਆਵਾਜ ਉਠਾਈ ਹੈ। ਇਸ ਤਰ੍ਹਾਂ ਦੇ ਵਿਗਿਆਪਨਾਂ ਦੇ ਖਿਲਾਫ ਸਨਾ ਮੀਰ ਨੇ ਫੇਸਬੁੱਕ 'ਤੇ ਇਕ ਲੰਬਾ ਪੋਸਟ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਕਦੀ ਵੀ ਹੇਅਰ ਰਿਮੂਵਲ ਕ੍ਰੀਮ ਵਰਗੇ ਵਿਗਿਆਪਨਾਂ ਦਾ ਪ੍ਰਚਾਰ ਨਹੀਂ ਕਰੇਗੀ। ਖੇਡ 'ਚ ਅੱਗੇ ਵਧਣ ਵਾਲੀ ਯੁਵਾ ਲੜਕੀਆਂ ਨੂੰ ਉਨ੍ਹਾਂ ਨੇ ਮੈਸੇਜ ਦਿੰਦੇ ਹੋਏ ਕਿਹਾ ਕਿ ਖੇਡ 'ਚ ਸਟਾਂਗ ਆਰਮਜ਼ ਚਾਹੀਦੀਆਂ ਨੇ ਨਾਲ ਕੀ ਸਮੂਥ ਆਰਮਜ਼।
ਆਪਣੇ ਪੋਸਟ 'ਚ ਸਨਾ ਨੇ ਲਿਖਿਆ, 'ਇਹ ਪੋਸਟ ਲਿਖਣ 'ਤੇ ਮੈਂ ਉਦੋਂ ਮਜ਼ਬੂਰ ਹੋਈ। ਜਦੋਂ ਮੈਂ ਇਕ ਹੇਅਰ ਰਿਮੂਵਲ ਕ੍ਰੀਮ 'ਤੇ ਵਿਗਿਆਪਨ ਦੇਖਿਆ। ਇਹ ਵਿਗਿਆਪਨ ਭਾਰਤ ਅਤੇ ਪਾਕਿਸਤਾਨ 'ਚ ਖੂਬ ਦਿਖਾਇਆ ਜਾ ਰਿਹਾ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਇਕ ਲੜਕੀ ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ ਕਿ ਉਹ ਬਾਸਕਟਬਾਲ ਕੋਰਟ 'ਤੇ ਕਿਸ ਤਰ੍ਹਾਂÎ ਦੀ ਦਿਖੇਗੀ। ਸਨਾ ਨੇ ਕਿਹਾ ਕਿ ਇਹ ਕਿੰਨੇ ਸ਼ਰਮ ਦੀ ਗੱਲ ਹੈ ਕਿ ਸਪੋਟਸਮੈਨ ਸਪੀਰਿਟ ਤੋਂ ਜ਼ਿਆਦਾ ਬਾਡੀ ਸਕਿਨ ਨੂੰ ਅਹਿਮੀਅਤ ਦੇ ਰਹੇ ਹੋ।
ਸਨਾ ਨੇ ਲਿਖਿਆ ਕਿ ਕਿਸੇ ਦੇ ਟੈਲੇਂਟ ਅਤੇ ਹੂਨਰ ਨੂੰ ਪਛਾਣਨ ਦੇ ਲਈ ਉਸਦੀ ਸਕਿਨ ਜਾ ਖੂਬਸੂਰਤੀ ਮਾਇਨੇ ਰੱਖਦੀ ਹੈ। ਇਕ ਖਿਡਾਰੀ ਆਪਣੀ ਕਾਬੀਲਿਅਤ ਦੇ ਦਮ 'ਤੇ ਅੱਗੇ ਵਧਦਾ ਹੈ ਨਾ ਕਿ ਸਕਿਨ ਅਤੇ ਰੰਗ ਦੀ ਵਜ੍ਹਾ ਨਾਲ। ਸਨਾ ਮੀਰ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਆਪਣੇ 12 ਸਾਲ ਦੇ ਕ੍ਰਿਕਟ ਕਰੀਅਰ 'ਚ ਕੋਈ ਬਾਰ ਬਿਊਟੀ ਪ੍ਰਾਡਕਟਸ ਦੇ ਐਡ ਅਸਵੀਕਾਰ ਕੀਤੇ ਹਨ। ਮੈਂ ਹਮੇਸ਼ਾ ਸਾਰੇ ਸਪਿਨਰਾਂ ਅਤੇ ਸੈਲੀਬ੍ਰਿਟਜ਼ ਨੂੰ ਇਹੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਐਡ 'ਚ ਇਸ ਤਰ੍ਹਾਂ ਦਾ ਸੰਦੇਸ਼ ਦੇਣ ਜਿਸ ਨਾਲ ਲੜਕੀਆਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਹੋਣ, ਨਾ ਕਿ ਉਹ ਅਜਿਹੇ ਐਡ ਦੇਖ ਕੇ ਆਤਮ ਵਿਸ਼ਵਾਸ ਖੋਹ ਦੇਣ। ਸਨਾ ਦੀ ਇਹ ਪੋਸ਼ਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਨੂੰ ਹੁਣ ਤੱਕ 6 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਹਜ਼ਾਰਾਂ ਲੋਕਾਂ ਨੇ ਇਸ ਪੋਸਟ ਨੂੰ ਆਪਣੇ ਸੋਸ਼ਲ ਅਕਾਉਂਟ ਦੇ ਜਰੀਏ ਸ਼ੇਅਰ ਵੀ ਕੀਤਾ ਹੈ।
ਰਿਜ਼ਵੀ ਦੇ ਚਾਂਦੀ ਦੇ ਤਮਗੇ ਨਾਲ ISSF ਵਿਸ਼ਵ ਕੱਪ 'ਚ ਭਾਰਤ ਦਾ ਖਾਤਾ ਖੁਲ੍ਹਿਆ
NEXT STORY