ਨਵੀਂ ਦਿੱਲੀ- ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਅਗਲੇ ਸਾਲ ਦੇ ਸ਼ੁਰੂ ਵਿਚ ਸ਼ੁਰੂਆਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੁਰਸ਼ਾਂ ਦੇ ਆਈ. ਪੀ. ਐੱਲ. ਦੇ ਨਾਲ 3 ਟੀਮਾਂ ਵਾਲੇ 'ਮਹਿਲਾ ਟੀ-20 ਚੈਲੰਜ' ਟੂਰਨਾਮੈਂਟ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਮਹਿਲਾਵਾਂ ਵਧੇਰੇ ਟੀਮਾਂ ਅਤੇ ਖਿਡਾਰਨਾਂ ਦੇ ਨਾਲ ਆਪਣੇ ਖੁਦ ਦੇ ਵਾਧੇ ਦੇ ਟੂਰਨਾਮੈਂਟ ਦੀਆਂ ਹੱਕਦਾਰ ਹਨ। ਮਹਿਲਾ ਟੀ-20 ਚੈਲੰਜ ਟੂਰਨਾਮੈਂਟ ਭਾਵੇਂ ਹੀ ਇਸ ਸਾਲ ਵੀ ਜਾਰੀ ਰਹੇਗਾ ਪਰ ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਦੇ ਅਨੁਸਾਰ ਚੀਜ਼ਾਂ ਜਲਦ ਹੀ ਬਦਲ ਜਾਣਗੀਆਂ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਇਸ ਸਬੰਧ ਵਿਚ ਸੋਮਵਾਰ ਨੂੰ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਬੀ. ਸੀ. ਸੀ. ਆਈ. ਨਾ ਸਿਰਫ ਇਕ ਜ਼ਿੰਮੇਵਾਰ ਸੰਸਥਾ ਹੈ ਸਗੋਂ ਆਈ. ਪੀ. ਐੱਲ. ਸ਼ੁਰੂ ਕਰਨ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਮਹਿਲਾ ਟੀ-20 ਚੈਲੰਜ ਦੇ ਪ੍ਰਤੀ ਪ੍ਰਸ਼ੰਸਕਾਂ ਤੇ ਖਿਡਾਰੀ ਵਿਚ ਵੱਡੀ ਦਿਲਚਸਪੀ ਉਤਸ਼ਾਹਜਨਕ ਸੰਕੇਤ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਵਈ ਪ੍ਰਤੀਬੱਧ ਹੈ।

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਨਾਲ ਵਿਗੜੇ ਹਾਲਾਤ ਦੇ ਕਾਰਨ ਆਈ. ਪੀ. ਐੱਲ. ਦਾ ਪੂਰਾ 2020 ਸੀਜਨ ਅਤੇ 2021 ਸੀਜਨ ਦਾ ਦੂਜਾ ਗੇੜ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਆਯੋਜਿਤ ਕੀਤਾ ਗਿਆ ਸੀ ਪਰ ਇਸ ਵਾਰ ਜੈ ਸ਼ਾਹ ਨੇ ਆਈ. ਪੀ. ਐੱਲ. 2022 ਸੀਜਨ ਨੂੰ ਭਾਰਤ ਵਿਚ ਹੀ ਆਯੋਜਿਤ ਕਰਨ ਦਾ ਭਰੋਸਾ ਜਤਾਇਆ ਹੈ, ਜਿਸ ਦੇ ਮਾਰਚ ਦੇ ਪਹਿਲੇ ਹਫਤੇ ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਸ਼ਾਹ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਹਾਲਾਤ ਵੱਖਰੇ ਸਨ ਅਤੇ ਅਸੀਂ ਟੂਰਨਾਮੈਂਟ ਨੂੰ ਯੂ. ਏ. ਈ. ਵਿਚ ਟਰਾਂਸਫਰ ਕਰਨ ਦੇ ਮੁਸ਼ਕਿਲ ਹਾਲਾਤ ਵਿਚ ਵੀ ਇਸਦਾ ਆਯੋਜਨ ਕਰਨ ਵਿਚ ਕਾਮਯਾਬ ਰਹੇ। ਬੀ. ਸੀ. ਸੀ. ਆਈ. ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਅਤੇ ਜੇਕਰ ਇਹ ਅਨੁਕੂਲ ਰਹੀ ਤਾਂ ਅਸੀਂ ਇਸ ਸਾਲ ਭਾਰਤ ਵਿਚ ਆਈ. ਪੀ. ਐੱਲ. ਦਾ ਆਯੋਜਨ ਕਰਾਂਗੇ ਅਤੇ ਮੈਨੂੰ ਇਸ ਨੂੰ ਲੈ ਕੇ ਕਾਫੀ ਉਮੀਦ ਹੈ।
ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੇ. ਐੱਲ. ਰਾਹੁਲ ਭਾਰਤੀ ਟੀਮ ਨਾਲ ਜੁੜੇ, ਦੂਜੇ ਵਨ ਡੇ ਲਈ ਕੀਤਾ ਅਭਿਆਸ
NEXT STORY