ਸਪੋਰਸਟਸ ਡੈਸਕ— ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ) ਨੇ 2022 'ਚ ਇੰਗਲੈਂਡ ਦੇ ਬਰਮਿੰਘਮ 'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਟੀ-20 ਕ੍ਰਿਕਟ ਨੂੰ ਸ਼ਾਮਲ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ। ਬਰਮਿੰਘਮ 'ਚ ਸਾਲ 2022 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦਾ ਅਯੋਜਨ 27 ਜੁਲਾਈ ਤੋਂ ਸੱਤ ਅਗਸਤ ਤੱਕ ਕੀਤਾ ਜਾਵੇਗਾ, ਜਿਸ 'ਚ 18 ਖੇਡਾਂ 'ਚ ਕਰੀਬ 45,000 ਐਥਲੀਟ ਭਾਗ ਲੈਣਗੇ। ਮੁਕਾਬਲੇ ਦੇ ਸਾਰੇ ਮੈਚ ਬਰਮਿੰਘਮ ਦੇ ਐਜਬੇਸਟਨ ਕ੍ਰਿਕਟ ਗਰਾਊਂਡ 'ਚ ਖੇਡੇ ਜਾਣਗੇ। ਇਸ 'ਚ ਅੱਠ ਮਹਿਲਾ ਕ੍ਰਿਕਟ ਟੀਮਾਂ ਭਾਗ ਲੈਣਗੀਆਂ ਤੇ ਇਹ ਅੱਠ ਦਿਨਾਂ ਤੱਕ ਖੇਡਿਆ ਜਾਵੇਗਾ।

ਸੀ. ਜੀ. ਐੱਫ ਦੀ ਪ੍ਰਧਾਨ ਲੁਈਸ ਮਾਰਟਿਨ ਨੇ ਕਿਹਾ, ਅੱਜ ਦਾ ਦਿਨ ਇਤਿਹਾਸਕ ਦਿਨ ਹੈ ਤੇ ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਦੀ ਵਾਪਸੀ ਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਨੇ ਕਿਹਾ, ਰਾਸ਼ਟਰਮੰਡਲ ਖੇਡਾਂ 'ਚ ਆਖਰੀ ਵਾਰ ਕ੍ਰਿਕਟ 1998 'ਚ ਕੁਆਲਾਲੰਪੁਰ 'ਚ ਖੇਡਿਆ ਗਿਆ ਸੀ, ਜਿਸ 'ਚ ਦੱਖਣ ਅਫਰੀਕਾ ਦੀ ਪੁਰਸ਼ ਟੀਮ ਨੇ 50 ਓਵਰਾਂ ਦੇ ਫਾਰਮੈਟ 'ਚ ਹੋਏ ਇਸ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ. ਇਸ 'ਚ ਜੈਕ ਕੈਲਿਸ, ਰਿਕੀ ਪੋਂਟਿੰਗ ਤੇ ਸਚਿਨ ਤੇਂਦੁਲਕਰ ਜਿਹੇ ਦਿੱਗਜ ਸ਼ਾਮਲ ਸਨ।
ਮਾਰਟਿਨ ਨੇ ਕਿਹਾ, ਸਾਡਾ ਮੰਨਣਾ ਹੈ ਕਿ ਮਹਿਲਾ ਟੀ-20 ਕ੍ਰਿਕਟ ਨੂੰ ਬਿਹਤਰੀਨ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਰਾਸ਼ਟਰਮੰਡਲ ਖੇਡਾਂ ਸਭ ਤੋਂ ਚੰਗਾ ਮੰਚ ਹੈ।
ਪ੍ਰਵੀਣ ਨੇ ਵਰਲਡ ਚੈਂਪੀਅਨਸ਼ਿਪ ਦੇ ਟ੍ਰਾਇਲ ਤੋਂ ਨਾਂ ਲਿਆ ਵਾਪਸ, ਸੁਸ਼ੀਲ ਲਈ ਹੋਈ ਆਸਾਨੀ
NEXT STORY