ਸਿਟਜਸ (ਸਪੇਨ) (ਨਿਕਲੇਸ਼ ਜੈਨ)- ਭਾਰਤੀ ਟੀਮ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਗਰੁੱਪ-ਏ ਵਿਚ ਪਹਿਲੇ ਦਿਨ ਇਕ ਡਰਾਅ ਵਿਚ ਕਾਮਯਾਬ ਰਹੀ। ਦੁਨੀਆ ਦੀਆਂ ਸਭ ਤੋਂ ਬਿਹਤਰੀਨ 12 ਮਹਿਲਾ ਟੀਮਾਂ ਨੂੰ 2 ਪੂਲਾਂ ਵਿਚ ਵੰਡਿਆ ਗਿਆ ਹੈ। ਭਾਰਤ ਨੇ ਪੂਲ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਤੀਜਾ ਦਰਜਾ ਪ੍ਰਾਪਤ ਅਜਰਬੈਜਾਨ ਨਾਲ ਆਪਣਾ ਮੈਚ ਡਰਾਅ ਖੇਡਿਆ, ਹਾਲਾਂਕਿ ਇਕ ਸਮੇਂ ਭਾਰਤ ਇਹ ਮੈਚ ਆਸਾਨੀ ਨਾਲ ਜਿੱਤਦਾ ਨਜ਼ਰ ਆ ਰਿਹਾ ਸੀ। ਪਹਿਲੇ ਬੋਰਡ 'ਤੇ ਹਰਿਕਾ ਦ੍ਰੋਣਾਵਲੀ ਨੇ ਗੁਨਯ ਮਮਦਜਾਦਾ ਨੂੰ ਅਤੇ ਦੂਜੇ ਬੋਰਡ 'ਤੇ ਵੈਸ਼ਾਲੀ ਨੇ ਗੁਲਨਾਰ ਮਮਾਦੋਵਾ ਨੂੰ ਹਰਾਇਆ ਤੇ ਤੀਜੇ ਬੋਰਡ 'ਤੇ ਫਤਲਿਏਵਾ ਓਲਵਿਆ ਨੇ ਤਾਨੀਆ ਸਚੇਦਵਾ ਨੂੰ ਹਰਾਇਆ ਤੇ ਚੌਥੇ ਬੋਰਡ 'ਤੇ ਭਗਤੀ ਕੁਲਕਰਨੀ ਨੂੰ ਤੁਰਕਾਨ ਮਾਮੇਦਜਾਰੋਵਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ
ਇਸ ਤੋਂ ਬਾਅਦ ਅਗਲੇ ਮੁਕਾਬਲੇ ਵਿਚ ਭਾਰਤ ਦੇ ਸਾਹਮਣੇ ਮੇਜ਼ਬਾਨ ਸਪੇਨ ਦੀ ਟੀਮ ਸੀ। ਇਸ ਮੁਕਾਬਲੇ ਵਿਚ ਹਰਿਕਾ ਨੇ ਅਨਾ ਮਟਨਡਜੇ ਨਾਲ, ਭਗਤੀ ਨੇ ਮਾਰੀਆ ਫਲੋਰਿਸ ਨਾਲ ਤੇ ਤਾਨੀਆ ਦੀ ਜਗ੍ਹਾ ਟੀਮ ਵਿਚ ਆਈ ਮੈਰੀ ਐੱਨ. ਗੋਮਸ ਨੇ ਮਾਰਟਾ ਗਾਰਸੀਆ ਨਾਲ ਬਾਜ਼ੀਆ ਡਰਾਅ ਖੇਡੀਆਂ ਅਤੇ ਅਜਿਹੇ ਵਿਚ ਸਕੋਰ 1.5- 1.5 ਨਾਲ ਬਰਾਬਰ ਸੀ ਪਰ ਵੈਸ਼ਾਲੀ ਨੇ ਵੇਗਾ ਸਬਰੀਨਾ ਨੂੰ ਹਰਾਉਂਦੇ ਹੋਏ ਭਾਰਤ ਨੂੰ ਮੈਚ 2.5-1.5 ਜਿੱਤ ਦਿਵਾ ਦਿੱਤੀ। ਹਰ ਪੂਲ ਵਿਚ 6 ਟੀਮਾਂ ਰਾਊਂਡ ਰੌਬਿਨ ਆਧਾਰ 'ਤੇ ਪੰਜ ਮੁਕਾਬਲੇ ਖੇਡਣਗੀਆਂ ਤੇ ਪਹਿਲੀਆਂ ਚਾਰ ਟੀਮਾਂ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹਿਣਗੀਆਂ। ਪਹਿਲੇ ਦਿਨ ਤੋਂ ਬਾਅਦ ਪੂਲ-ਏ ਵਿਚ ਰੂਸ ਆਪਣੇ ਦੋਵੇਂ ਮੁਕਾਬਲੇ 4-0 ਨਾਲ ਜਿੱਤ ਕੇ ਪਹਿਲੇ ਸਥਾਨ 'ਤੇ ਹੈ ਜਦਕਿ ਅਰਮੀਨੀਆ ਤੇ ਭਾਰਤ ਇਕ ਜਿੱਤ, ਇਕ ਡਰਾਅ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ।
ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
MI v PBKS : ਜਿੱਤ ਤੋਂ ਬਾਅਦ ਰੋਹਿਤ ਨੇ ਇਨ੍ਹਾਂ ਖਿਡਾਰੀਆਂ ਦੀ ਕੀਤੀ ਸ਼ਲਾਘਾ
NEXT STORY