ਨਵੀਂ ਦਿੱਲੀ (ਭਾਸ਼ਾ)– ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾਨ (ਐੱਨ. ਆਈ. ਐੱਸ.) ਵਿਚ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਹਿੱਸਾ ਲੈ ਰਹੀ ਇਕ ਮਹਿਲਾ ਵੇਟਲਿਫਟਰ ਨੂੰ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅਸਥਾਈ ਤੌਰ ’ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਵੇਟਲਿਫਟਰ ਰਾਸ਼ਟਰੀ ਰਿਕਾਰਡਧਾਰੀ ਹੈ ਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵੀ ਰਹੀ ਹੈ। ਇਸ ਵੇਟਲਿਫਟਰ ਦਾ 16 ਤੋਂ 25 ਅਪ੍ਰੈਲ ਤਕ ਉਜਬੇਕਿਸਤਾਨ ਦੇ ਤਾਸ਼ਕੰਦ ਵਿਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਹਿੱਸਾ ਹੋਣਾ ਲਗਭਗ ਤੈਅ ਸੀ।
ਭਾਰਤੀ ਵੇਟਲਿਫਟਿੰਗ ਫੈੱਡਰੇਸ਼ਨ (ਆਈ. ਡਬਲਯੂ. ਐੱਫ. ਐੱਫ.) ਦੇ ਇਕ ਸੂਤਰ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ, ‘‘ਹਾਂ, ਉਹ ਡੋਪ ਟੈਸਟ ਵਿਚ ਫ਼ੇਲ ਰਹੀ ਹੈ। ਇਸਦਾ ਨਤੀਜਾ 10 ਤੋਂ 15 ਦਿਨ ਪਹਿਲਾਂ ਆਇਆ ਸੀ।’’ ਰਾਸ਼ਟਰੀ ਕੈਂਪ ਤੋਂ ਬ੍ਰੈਕ ਲੈਂਦੇ ਹੋਏ ਇਹ ਵੇਟਲਿਫਟਰ ਪਿਛਲੇ ਸਾਲ ਅਕਤੂਬਰ ਵਿਚ ਆਪਣੇ ਘਰ ਗਈ ਸੀ ਜਦਕਿ ਰਾਸ਼ਟਰੀ ਕੋਚ ਵਿਜੇ ਸ਼ਰਮਾ ਤੇ ਸਟਾਰ ਵੇਟਲਿਫਟਰ ਮਾਰੀਬਾਈ ਚਾਨੂ ਅਮਰੀਕਾ ਲਈ ਰਵਾਨਾ ਹੋਏ ਸਨ। ਕੈਂਪ ਲਈ ਪਰਤਣ ’ਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਪਿਛਲੇ ਸਾਲ ਨਵੰਬਰ ਵਿਚ ਉਸਦਾ ਨਮੂਨਾ ਲਿਆ ਸੀ। ਵੇਟਲਿਫਟਰ ਨੇ ਕਥਿਤ ਤੌਰ ’ਤੇ ਸਪਲੀਮੈਂਟ ਦਾ ਸੇਵਨ ਕੀਤਾ ਸੀ, ਜਿਸ ਵਿਚ ਪਾਬੰਦੀਸ਼ੁਦਾ ਪਦਾਰਥ ਸ਼ਾਮਲ ਸੀ।
ਕੋਵਿਡ-19 ਦੇ ਕਾਰਨ ਰੀਓ ਓਪਨ ਟੈਨਿਸ ਟੂਰਨਾਮੈਂਟ ਰੱਦ
NEXT STORY