ਨਵੀਂ ਦਿੱਲੀ— ਏ.ਆਈ.ਬੀ.ਏ. ਵਰਲਡ ਬਾਕਸਿੰਗ ਚੈਂਪੀਅਨਸ਼ਿਪ ਲਈ ਇੱਥੇ ਇੱਕਠੀਆਂ ਹੋਈਆਂ ਕੁਝ ਮਹਿਲਾਂ ਬਾਕਸਰ ਦਿੱਲੀ ਦੀ ਜਹਿਰੀਲੀ ਹਵਾ ਨੂੰ ਲੈ ਕੇ ਚਿੰਤਾ 'ਚ ਹਨ। ਹਾਲਾਂਕਿ ਭਾਰਤੀਆਂ ਦੀ ਮਹਿਮਾਨ ਨਵਾਜ਼ੀ ਤੋਂ ਉਹ ਖੁਸ਼ ਹਨ। ਦਿੱਲੀ 'ਚ ਪ੍ਰਦੂਸ਼ਣ ਕਾਫੀ ਵੱਧ ਗਿਆ ਹੈ ਜਿਸ ਨੂੰ ਲੈ ਕੇ ਕਈ ਮਹਿਲਾ ਮੁੱਕੇਬਾਜ਼ਾਂ ਨੇ ਸਾਹ ਲੈਣ 'ਚ ਪਰੇਸ਼ਾਨੀ ਵੀ ਜਤਾਈ ਹੈ।
ਕੈਟਿਗਰੀ 'ਚ ਵਰਲਡ ਚੈਂਪੀਅਨ ਸਟੇਨੀਮਾਰਾ ਪੇਟਰੋਵਾ ਨੇ ਕਿਹਾ,' ਅਸੀਂ ਚੰਗਾ ਮਹਿਸੂਸ ਨਹੀਂ ਕਰ ਰਹੇ। ਕਿਤੇ ਹੋਰ ਦੀ ਤੁਲਨਾ 'ਚ ਇੱਥੇ ਹਵਾ ਖਰਾਬ ਹੈ। ਸਾਹ ਲੈਣ 'ਚ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਹੈ। ਇੱਥੇ ਟ੍ਰੈਨਿੰਗ ਕਰਨਾ ਮੁਸ਼ਕਲ ਹੈ। ਯੂਰਪ ਦੀ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਅਜੀਜੇ ਨਿਮਾਨੀ ਨੇ ਵੀ ਪੇਟਰੋਵਾ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ,' ਭਾਰਤ ਦੀ ਇਹ ਮੇਰੀ ਪਹਿਲੀ ਯਾਤਰਾ ਹੈ। ਸੱਚ ਕਹਾਂ ਤਾਂ ਮੈਨੂੰ ਲੱਗਦਾ ਹੈ ਇਹ ਥੋੜਾ ਹੋਰ ਸਵਿੱਛ ਹੋਣਾ ਚਾਹੀਦਾ ਸੀ ਪਰ ਇੱਥੇ ਦੇ ਲੋਕ ਕਾਫੀ ਚੰਗੇ ਹਨ।' ਨਿਮਾਨੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਹੈ।
ਅਕਿਲਾ ਧੰਨਜੈ ਇਸ ਗਲਤੀ ਕਾਰਨ ਹੋ ਸਕਦੇ ਹਨ ਬੈਨ
NEXT STORY