ਲੰਡਨ–ਇੰਗਲੈਂਡ ਦੇ ਸਾਬਕਾ ਟੈਸਟ ਬੱਲੇਬਾਜ਼ ਮਾਰਕ ਬਾਊਚਰ ਨੂੰ ਲੱਗਦਾ ਹੈ ਕਿ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਨੇ ਸਭ ਤੋਂ ਲੰਬੇ ਸਵਰੂਪ ਨੂੰ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਪਹੁੰਚਾਇਆ ਹੈ। ਦੱਖਣੀ ਅਫਰੀਕਾ ਨੇ ਹਾਲ ਹੀ ਵਿਚ ਨਿਊਜ਼ੀਲੈਂਡ ਵਿਚ ਟੈਸਟ ਲੜੀ ਲਈ ਇਕ ਕਮਜ਼ੋਰ ਟੀਮ ਦਾ ਐਲਾਨ ਕੀਤਾ ਹੈ ਕਿਉਂਕਿ ਉਸਦੇ ਚੋਟੀ ਦੇ ਕ੍ਰਿਕਟਰਾਂ ਨੇ ਘਰੇਲੂ ਫਰੈਂਚਾਈਜ਼ੀ ਟੀ-20 ਲੀਗ ਦੇ ਦੂਜੇ ਸੈਸ਼ਨ ਵਿਚ ਖੇਡਣ ਲਈ ਕਰਾਰ ਕੀਤਾ ਹੈ ਤੇ ਇਨ੍ਹਾਂ ਦੋਵਾਂ ਪ੍ਰਤੀਯੋਗਿਤਾਵਾਂ ਦੀਆਂ ਮਿਤੀਆਂ ਟਕਰਾਅ ਰਹੀਆਂ ਹਨ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਬਾਊਚਰ ਨੇ ਕਿਹਾ ਕਿ ਉਨ੍ਹਾਂ ਚੀਜ਼ਾਂ ਵਿਚੋਂ ਇਕ ਜਿਸ ਨੇ ਇਸ ਨੂੰ ਹੋਰ ਵੀ ਲਾਜ਼ਮੀ ਬਣਾ ਦਿੱਤਾ ਹੈ, ਉਹ ਇਹ ਹੈ ਕਿ ਉਨ੍ਹਾਂ ਨੇ ਟੈਸਟ ਕ੍ਰਿਕਟ ਮੈਚ ਬਚਾਉਣ ਦੀ ਕੋਸ਼ਿਸ਼ ਦੇ ਤਹਿਤ ਸ਼ੁਰੂ ਕੀਤਾ ਹੈ ਤੇ ਉਹ ਹੈ ਵਿਸ਼ਵ ਟੈਸਟ ਚੈਂਪੀਅਨਸ਼ਿਪ। ਮੁੱਦਾ ਇਹ ਹੈ ਕਿ ਤੁਹਾਡੀ ਦੋ-ਪੱਖੀ ਲੜੀ ਨੂੰ ਪ੍ਰਸ਼ੰਸਕਾਂ ਤੇ ਉਸ ਵਿਚ ਖੇਡ ਰਹੇ ਦੋ ਦੇਸ਼ਾਂ ਦੇ ਖਿਡਾਰੀਆਂ ਦੀ ਕਲਪਨਾ ’ਤੇ ਹਾਵੀ ਹੋਣਾ ਪਵੇਗਾ ਤੇ ਫਿਰ ਵੱਡੇ ਪੱਧਰ ’ਤੇ ਕ੍ਰਿਕਟ ਦੇਖਣ ਵਾਲੇ ਲੋਕਾਂ ਦੀ ਤੇ ਇਸਦਾ ਇਕਲੌਤਾ ਤਰੀਕਾ ਇਹ ਹੈ ਕਿ ਉਹ ਮੁਕਾਬਲੇਬਾਜ਼ੀ ਹੋਵੇ ਤੇ ਇਹ ਹਮੇਸ਼ਾ ਤੋਂ ਅਜਿਹਾ ਹੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਭ ਤੋਂ ਘੱਟ ਸਮੇਂ ’ਚ ਟੈਸਟ ਖਤਮ ਹੋਣ ਤੋਂ ਬਾਅਦ ਆਈ. ਸੀ. ਸੀ. ਨੇ ਨਿਊਲੈਂਡਸ ਪਿੱਚ ਨੂੰ ਕਿਹਾ ਖਰਾਬ
NEXT STORY