ਦੁਬਈ, (ਭਾਸ਼ਾ)– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ 5 ਸੈਸ਼ਨਾਂ ਦੇ ਅੰਦਰ ਖਤਮ ਹੋਣ ਤੋਂ ਬਾਅਦ ਨਿਊਲੈਂਡਸ ਦੀ ਪਿੱਚ ਨੂੰ ‘ਘਟੀਆ’ ਦੱਸਿਆ। ਭਾਰਤ ਨੇ ਮੇਜ਼ਬਾਨ ਨੂੰ ਮੈਚ ਵਿਚ 7 ਵਿਕਟਾਂ ਨਾਲ ਹਰਾਇਆ ਜਿਹੜਾ ਟੈਸਟ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਛੋਟਾ ਮੈਚ ਰਿਹਾ। ਇਸ ਜਿੱਤ ਨਾਲ ਭਾਰਤ ਨੇ ਲੜੀ 1-1 ਨਾਲ ਬਰਾਬਰ ਕਰ ਲਈ ਸੀ।
ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਸ਼ੰਮੀ ਦਾ ਧਿਆਨ ਫਿਟਨੈੱਸ 'ਤੇ
ਆਈ. ਸੀ. ਸੀ. ਦੀ ਪਿੱਚ ਤੇ ਆਊਟਫੀਲਡ ਮਾਨਿਟਰਿੰਗ ਪ੍ਰਕਿਰਿਆ ਦੇ ਤਹਿਤ ਇਹ ਫੈਸਲਾ ਲਿਆ ਗਿਆ। ਇਸ ਮੈਚ ਵਿਚ ਸਿਰਫ 642 ਗੇਂਦਾਂ ਸੁੱਟੀਆਂ ਜਾ ਸਕੀਆਂ ਸਨ। ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਆਈ. ਸੀ. ਸੀ. ਨੂੰ ਜਮ੍ਹਾ ਕਰਵਾਈ ਗਈ ਰਿਪੋਰਟ ਵਿਚ ਕਿਹਾ,‘‘ਨਿਊਲੈਂਡਸ ਦੀ ਪਿੱਚ ਕਾਫੀ ਮੁਸ਼ਕਿਲ ਸੀ। ਗੇਂਦ ਤੇਜ਼ੀ ਨਾਲ ਉਛਾਲ ਲੈ ਰਹੀ ਸੀ ਤੇ ਸ਼ਾਟ ਖੇਡਣਾ ਮੁਸ਼ਕਿਲ ਸੀ। ਕਈ ਬੱਲੇਬਾਜ਼ਾਂ ਨੂੰ ਦਸਤਾਨਿਆਂ ’ਤੇ ਗੇਂਦ ਲੱਗੀ ਤੇ ਅਜਿਹੀ ਅਸਮਾਨੀ ਉਛਾਲ ਕਾਰਨ ਕਈ ਵਿਕਟਾਂ ਡਿੱਗੀਆਂ।’’
ਇਹ ਵੀ ਪੜ੍ਹੋ : ਕ੍ਰਿਕਟਰ ਮੁਹੰਮਦ ਸ਼ੰਮੀ ਨੂੰ ਮਿਲਿਆ ਅਰਜੁਨ ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ
ਨਿਊਲੈਂਡਸ ਨੂੰ ਇਸਦੇ ਲਈ ਇਕ ਡੀਮੈਰਿਟ ਅੰਕ ਲਾਇਆ ਗਿਆ ਹੈ
ਕ੍ਰਿਕਟ ਦੱਖਣੀ ਅਫਰੀਕਾ ਕੋਲ ਫੈਸਲੇ ਵਿਰੁੱਧ ਅਪੀਲ ਕਰਨ ਲਈ 14 ਦਿਨ ਦਾ ਸਮਾਂ ਹੈ। ਜੇਕਰ ਉਸਦੇ 6 ਡਿਮੈਰਿਟ ਅੰਕ ਹੋ ਜਾਂਦੇ ਹਨ ਤਾ ਅਗਲੇ 12 ਮਹੀਨਿਆਂ ਤਕ ਨਿਊਲੈਂਡਸ ’ਤੇ ਕੋਈ ਵੀ ਕੌਮਾਂਤਰੀ ਮੈਚ ਨਹੀਂ ਹੋ ਸਕੇਗਾ। ਉੱਥੇ ਹੀ, 12 ਡਿਮੈਰਿਟ ਅੰਕ ਹੋਣ ’ਤੇ 24 ਮਹੀਨਿਆਂ ਦਾ ਪਾਬੰਦੀ ਹੋਵੇਗੀ। ਇਹ ਅੰਕ 5 ਸਾਲ ਦੀ ਮਿਆਦ ਲਈ ਹੁੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਐਥਲੀਟ ਪਾਰੁਲ ਚੌਧਰੀ ਨੂੰ ਦਿੱਤੀ ਵਧਾਈ
NEXT STORY