ਦੁਬਈ (ਨਿਕਲੇਸ਼ ਜੈਨ)- ਫੀਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ’ਚ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਆਪਣੇ 31ਵੇਂ ਜਨਮਦਿਨ ਦੌਰਾਨ ਚੌਥਾ ਰਾਊਂਡ ਖੇਡਿਆ ਪਰ ਜਿੱਤ ਉਸ ਤੋਂ ਅਜੇ ਵੀ ਦੂਰ ਹੈ। ਉਸ ਦੇ ਚੈਲੰਜਰ ਕੈਂਡੀਡੇਟ ਜੇਤੂ ਰੂਸ ਦੇ ਇਯਾਨ ਨੇਪੋਮਿੰਸੀ ਨੇ ਹੁਣ ਤੱਕ ਉਸ ਨੂੰ ਕਿਤੇ ਵੀ ਮੈਚ ’ਚ ਬੜ੍ਹਤ ਬਣਾਉਣ ਦਾ ਮੌਕਾ ਨਹੀਂ ਦਿੱਤਾ। ਦਰਸ਼ਕਾਂ ਨੂੰ ਇੰਤਜ਼ਾਰ ਹੈ ਕਿ ਇਸ ਸ਼ਾਂਤੀ ਤੋਂ ਬਾਅਦ ਜਿੱਤ ਦਾ ਤੂਫਾਨ ਕੌਣ ਲੈ ਕੇ ਆਵੇਗਾ। ਸਫੇਦ ਮੋਹਰਿਆਂ ਨਾਲ ਖੇਡ ਰਹੇ ਮੈਗਨਸ ਨੇ ਰਾਜਾ ਦੇ ਪਿਆਦਿਆਂ ਨੂੰ 2 ਘਰ ਚੱਲ ਕੇ ਖੇਡ ਦੀ ਸ਼ੁਰੂਆਤ ਕੀਤੀ, ਜਿਸ ਦੇ ਜਵਾਬ ’ਚ ਨੇਪੋਮਿੰਸੀ ਨੇ ਪੇਟ੍ਰੋਵ ਡਿਫੈਂਸ ਨਾਲ ਜਵਾਬ ਦਿੱਤਾ।
ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼
ਕਾਰਲਸਨ ਨੇ ਨੇਪੋਮਿੰਸੀ ਦੇ ਰਾਜਾ ਉੱਪਰ ਆਪਣੇ ਹਾਥੀ ਅਤੇ ਘੋੜੇ ਨਾਲ ਬਹੁਤ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਨੇਪੋ ਨੇ ਜਵਾਬੀ ਹਮਲਾ ਕਰਦੇ ਹੋਏ ਆਪਣੇ ਹਾਥੀ ਦੇ ਪਿਆਦੇ ਨਾਲ ਕਾਰਲਸਨ ਨੂੰ ਰੱਖਿਆਤਮਕ ਹੋਣ ’ਤੇ ਮਜ਼ਬੂਰ ਕਰ ਦਿੱਤਾ ਅਤੇ 33 ਚਾਲਾਂ ’ਚ ਬਾਜ਼ੀ ਬੇਨਤੀਜਾ ਰਹੀ। ਜ਼ਿਕਰਯੋਗ ਹੈ ਕਿ 23 ਸਾਲ ਦੀ ਉਮਰ ’ਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੇ ਕਾਰਲਸਨ ਨੇ ਰੂਸ ਦੇ ਸੇਰਗੀ ਅਤੇ ਯੂ. ਐੱਸ. ਏ. ਦੇ ਫਬਿਆਨੋ ਕਰੂਆਨਾ ਨੂੰ ਹਰਾ ਕੇ ਆਪਣਾ ਵਿਸ਼ਵ ਖਿਤਾਬ ਅੱਜ ਤੱਕ ਬਚਾ ਕੇ ਰੱਖਿਆ ਹੈ। ਹੁਣ ਉਸ ਦੇ ਕੋਲ ਇਕ ਵਾਰ ਫਿਰ ਇਹ ਖਿਤਾਬ ਜਿੱਤਣ ਲਈ 10 ਮੈਚ ਬਾਕੀ ਹਨ।
ਇਹ ਖਬਰ ਪੜ੍ਹੋ- ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਚਿੰਗ ਸਟਾਫ ਤੋਂ ਹਟਿਆ ਜ਼ਿੰਬਾਬਵੇ ਦਾ ਇਹ ਦਿੱਗਜ ਕ੍ਰਿਕਟਰ
NEXT STORY