ਨਵੀਂ ਦਿੱਲੀ, (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਸੰਘ ਵਲੋਂ 1 ਫਰਵਰੀ ਨੂੰ ਜਾਰੀ ਤਾਜਾ ਵਿਸ਼ਵ ਸ਼ਤਰੰਜ ਰੈਂਕਿੰਗ ਵਿਚ ਟੀਮ ਰੈਂਕਿੰਗ ਵਿਚ ਮਹਿਲਾ ਵਰਗ ਵਿਚ ਭਾਰਤ ਨੇ 1 ਅੰਕ ਨਾਲ ਰੂਸ ਨੂੰ ਪਿੱਛੇ ਛੱਡਦੇ ਹੋਏ ਦੂਜਾ ਸਥਾਨ ਹਾਸਲ ਕਰ ਲਿਆ ਹੈ। ਸ਼ਤਰੰਜ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਰੂਸ ਨੂੰ ਪਿੱਛੇ ਛੱਡਿਆ ਹੈ।
ਟੀਮ ਰੈਂਕਿੰਗ ਵਿਸ਼ਵ ਦੇ ਟਾਪ-10 ਖਿਡਾਰੀਆਂ ਦੀ ਔਸਤ ਰੇਟਿੰਗ ਦੇ ਆਧਾਰ ’ਤੇ ਤੈਅ ਹੁੰਦੀ ਹੈ। 2470 ਅੰਕਾਂ ਨਾਲ ਚੀਨ ਪਹਿਲੇ ਤੇ ਭਾਰਤ 2413 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ ਜਦਕਿ ਰੂਸ 2012 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਪੁਰਸ਼ ਵਰਗ ਦੀ ਟੀਮ ਰੈਂਕਿੰਗ ਵਿਚ ਯੂ. ਐੱਸ. ਏ. ਦੀ ਟੀਮ 2728 ਅੰਕਾਂ ਨਾਲ ਪਹਿਲੇ, ਰੂਸ 2702 ਅੰਕਾਂ ਨਾਲ ਦੂਜੇ ਤੇ ਭਾਰਤ ਹੁਣ 2690 ਅੰਕਾਂ ਨਾਲ ਤੀਜੇ ਨੰਬਰ ਦੀ ਟੀਮ ਬਣੀ ਹੈ।
ਇਹ ਵੀ ਪੜ੍ਹੋ : ਸੂਰਯਕੁਮਾਰ ਯਾਦਵ ਆਈ. ਸੀ. ਸੀ. ਟੀ-20 ਬੱਲੇਬਾਜ਼ੀ ਰੈਂਕਿੰਗ 'ਚ ਸਿਖਰਲੇ ਸਥਾਨ 'ਤੇ ਬਰਕਰਾਰ
ਪੁਰਸ਼ ਵਰਗ ਦੀ ਨਿੱਜੀ ਰੈਂਕਿੰਗ ਵਿਚ ਵਿਸ਼ਵ ਸ਼ਤਰੰਜ ਚੈਂਪੀਅਨ ਮੈਗਨਸ ਕਾਰਲਸਨ 2852 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਬਣਿਆ ਹੋਇਆ ਹੈ, ਜੁਲਾਈ 2011 ਤੋਂ ਬਾਅਦ ਤੋਂ ਕਾਰਲਸਨ ਲਗਾਤਾਰ 11 ਸਾਲ 7 ਮਹੀਨਿਆਂ ਤੋਂ ਵਿਸ਼ਵ ਦਾ ਨੰਬਰ-1 ਖਿਡਾਰੀ ਬਣਿਆ ਹੋਇਆ ਹੈ। ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਟਾਪ-10 ਵਿਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। 52 ਸਾਲਾ ਆਨੰਦ 2754 ਅੰਕਾਂ ਨਾਲ 9ਵੇਂ ਸਥਾਨ ’ਤੇ ਹੈ।
ਹੋਰਨਾਂ ਭਾਰਤੀ ਖਿਡਾਰੀਆਂ ਵਿਚ ਵਿਦਿਤ ਗੁਜਰਾਤੀ (2730) 19ਵੇਂ, ਡੀ. ਗੁਕੇਸ਼ (2718) 29ਵੇਂ, ਪੇਂਟਾਲਾ ਹਰਿਕ੍ਰਿਸ਼ਣਾ (2705) 36ਵੇਂ ਤੇ ਅਰਜੁਨ ਐਰਗਾਸੀ (2701) 38ਵੇਂ ਤੇ ਪ੍ਰਗਿਆਨੰਦਾ (2690) 46ਵੇਂ ਸਥਾਨ ’ਤੇ ਹੈ। ਮਹਿਲਾ ਵਿਅਕਤੀਗਤ ਵਿਸ਼ਵ ਰੈਂਕਿੰਗ ਵਿਚ ਚੀਨ ਦੀ ਹਾਓ ਇਫਾਨ 2638 ਅੰਕਾਂ ਨਾਲ ਪਹਿਲੇ, ਰੂਸ ਦੀ ਅਲੈਗਸਾਂਦ੍ਰਾ ਗੋਰਯਾਚਕਿਨਾ 2576 ਅੰਕਾਂ ਨਾਲ ਦੂਜੇ ਤੇ ਭਾਰਤ ਦੀ ਕੋਨੇਰੂ ਹੰਪੀ 2572 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਭਾਰਤ ਦੀ ਹਰਿਕਾ ਦ੍ਰੋਣਾਵਲੀ 2507 ਅੰਕਾਂ ਨਾਲ 12ਵੇਂ ਤੇ ਆਰ. ਵੈਸ਼ਲੀ 2433 ਅੰਕਾਂ ਨਾਲ 31ਵੇਂ ਸਥਾਨ ’ਤੇ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਰਡੇਕਾ ਕੱਪ 'ਚ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਦੇ ਹੀਰੋ ਪਰਿਮਲ ਡੇ ਦਾ ਦਿਹਾਂਤ
NEXT STORY