ਨਵੀਂ ਦਿੱਲੀ : ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ T2O ਰੈਂਕਿੰਗ ਵਿੱਚ ਕਰੀਅਰ ਦੇ ਉੱਚ ਰੇਟਿੰਗ ਅੰਕਾਂ ਦੇ ਨਾਲ ਨੰਬਰ ਇੱਕ ਦਾ ਸਥਾਨ ਬਰਕਰਾਰ ਰੱਖਿਆ ਹੈ। ਸੂਰਯਕੁਮਾਰ ਦੇ 910 ਅੰਕ ਹਨ ਅਤੇ ਉਸ ਨੇ ਰਾਂਚੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੇ ਪਹਿਲੇ ਮੈਚ ਦੌਰਾਨ ਤੇਜ਼ ਪਾਰੀ ਦੀ ਬਦੌਲਤ 47 ਦੌੜਾਂ ਬਣਾਉਣ ਤੋਂ ਬਾਅਦ ਬੱਲੇਬਾਜ਼ਾਂ ਦੀ ਟੀ-20 ਆਈ ਰੈਂਕਿੰਗ ਵਿੱਚ ਸਿਖਰ 'ਤੇ ਆਪਣੀ ਬੜ੍ਹਤ ਬਣਾਈ ਰੱਖੀ।
ਭਾਰਤੀ ਬੱਲੇਬਾਜ਼ ਨੇ ਸੀਰੀਜ਼ ਦੇ ਦੂਜੇ ਮੈਚ 'ਚ ਅਜੇਤੂ 26 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਇਸ 32 ਸਾਲਾ ਖਿਡਾਰੀ ਦੇ ਰੇਟਿੰਗ ਅੰਕ 908 ਹੋ ਗਏ। ਹੁਣ ਸੂਰਯਕੁਮਾਰ ਕੋਲ ਸੀਰੀਜ਼ ਦੇ ਤੀਜੇ ਅਤੇ ਫੈਸਲਾਕੁੰਨ ਮੈਚ 'ਚ ਆਪਣਾ ਰਿਕਾਰਡ ਸੁਧਾਰਨ ਦਾ ਮੌਕਾ ਹੋਵੇਗਾ ਜੋ ਕਿ ਅਹਿਮਦਾਬਾਦ 'ਚ ਆਯੋਜਿਤ ਕੀਤਾ ਗਿਆ। ਮੌਜੂਦਾ ਰੇਟਿੰਗ ਅੰਕਾਂ ਦਾ ਮਤਲਬ ਹੈ ਕਿ ਸੂਰਯਕੁਮਾਰ ਪੁਰਸ਼ਾਂ ਦੇ ਟੀ-20 ਆਈ ਬੱਲੇਬਾਜ਼ਾਂ ਲਈ ਆਲ ਟਾਈਮ ਸਭ ਤੋਂ ਵੱਧ ਰੇਟਿੰਗ ਹਾਸਲ ਕਰਨ ਦੀ ਦੌੜ ਵਿੱਚ ਇੰਗਲੈਂਡ ਦੇ ਬੱਲੇਬਾਜ਼ ਡੇਵਿਡ ਮਲਾਨ ਦੇ ਨੇੜੇ ਆ ਜਾਵੇਗਾ।
ਇਹ ਵੀ ਪੜ੍ਹੋ : ਬਜਟ 2023 'ਚੋਂ ਖੇਡ ਮੰਤਰਾਲਾ ਨੂੰ ਮਿਲਿਆ ਵੱਡਾ ਤੋਹਫ਼ਾ, 'ਖੇਡੋ ਇੰਡੀਆ' ਪ੍ਰੋਗਰਾਮ ਪੁੱਟੇਗਾ ਹੋਰ ਵੱਡੀ ਪੁਲਾਂਘ
ਮਲਾਨ ਨੇ 2020 ਵਿੱਚ ਕੇਪਟਾਊਨ ਵਿੱਚ 915 ਅੰਕਾਂ ਦੀ ਰੇਟਿੰਗ ਹਾਸਿਲ ਕੀਤੀ ਪਰ ਸੂਰਯਕੁਮਾਰ ਹੁਣ T20I ਬੱਲੇਬਾਜ਼ਾਂ ਲਈ ਹੁਣ ਤੱਕ ਦੀ ਦੂਜੀ ਸਭ ਤੋਂ ਉੱਚੀ ਰੇਟਿੰਗ ਰੱਖਦਾ ਹੈ। ਸੂਰਯ ਦੇ ਸਾਥੀ ਵਾਸ਼ਿੰਗਟਨ ਸੁੰਦਰ ਇਸ ਦੌਰਾਨ 104ਵੇਂ ਸਥਾਨ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਨਿਊਜ਼ੀਲੈਂਡ ਦੇ ਫਿਨ ਐਲਨ (ਅੱਠ ਸਥਾਨ ਚੜ੍ਹ ਕੇ 19ਵੇਂ ਸਥਾਨ 'ਤੇ) ਅਤੇ ਡੇਰਿਲ ਮਿਸ਼ੇਲ (9 ਸਥਾਨਾਂ ਦੇ ਲਾਭ ਨਾਲ 29ਵੇਂ ਸਥਾਨ 'ਤੇ) ਨੂੰ ਵੀ ਫਾਇਦਾ ਹੋਇਆ ਹੈ।
ਭਾਰਤੀ ਸਪਿਨਰ ਯੁਜਵੇਂਦਰ ਚਾਹਲ ਛੇ ਸਥਾਨਾਂ ਦੇ ਫਾਇਦੇ ਨਾਲ 34ਵੇਂ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਕੁਲਦੀਪ ਯਾਦਵ 54 ਸਥਾਨਾਂ ਦੇ ਫਾਇਦੇ ਨਾਲ ਟੀ-20 ਆਈ ਗੇਂਦਬਾਜ਼ੀ ਰੈਂਕਿੰਗ 'ਚ 81ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੇ ਸਪਿਨਰ ਮਿਸ਼ੇਲ ਸੈਂਟਨਰ ਟਾਪ 10 'ਚ ਬਰਕਰਾਰ ਹਨ ਜਦਕਿ ਮਾਈਕਲ ਬ੍ਰੇਸਵੈੱਲ 58ਵੇਂ ਤੋਂ 37ਵੇਂ ਸਥਾਨ 'ਤੇ ਪਹੁੰਚ ਗਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵੈਸਟ ਹੈਮ ਨੇ ਐੱਫ. ਏ. ਕੱਪ ’ਚ ਡਰਬੀ ਨੂੰ 2-0 ਨਾਲ ਹਰਾਇਆ, ਮਾਨਚੈਸਟਰ ਯੂਨਾਈਟਿਡ ਨਾਲ ਹੋਵੇਗੀ ਟੱਕਰ
NEXT STORY