ਸਪੋਰਟਸ ਡੈਸਕ- ਵਿਸ਼ਵ ਕੱਪ 2023 'ਚ ਅੱਜ (10 ਨਵੰਬਰ) ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦੁਪਹਿਰ 2 ਵਜੇ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੱਖਣੀ ਅਫ਼ਰੀਕਾ ਲਈ ਇਹ ਮੈਚ 16 ਨਵੰਬਰ ਨੂੰ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੇ ਸੈਮੀਫਾਈਨਲ ਮੈਚ ਲਈ ਅਭਿਆਸ ਵਾਂਗ ਹੋਵੇਗਾ। ਦੂਜੇ ਪਾਸੇ ਅਫਗਾਨਿਸਤਾਨ ਇਹ ਮੈਚ ਜਿੱਤ ਕੇ ਆਪਣੀ ਸ਼ਾਨਦਾਰ ਵਿਸ਼ਵ ਕੱਪ ਮੁਹਿੰਮ ਨੂੰ ਅਲਵਿਦਾ ਕਹਿਣਾ ਚਾਹੇਗਾ।
ਹਾਲਾਂਕਿ ਅਫਗਾਨਿਸਤਾਨ ਦੀ ਟੀਮ ਅਜੇ ਵੀ ਸੈਮੀਫਾਈਨਲ ਦੀ ਦੌੜ 'ਚ ਹੈ ਪਰ ਆਖਰੀ ਚਾਰ 'ਚ ਪਹੁੰਚਣ ਲਈ ਉਨ੍ਹਾਂ ਨੂੰ ਪ੍ਰੋਟੀਆਜ਼ ਟੀਮ ਨੂੰ 438 ਦੌੜਾਂ ਨਾਲ ਹਰਾਉਣਾ ਹੋਵੇਗਾ, ਜੋ ਕਿ ਅਸੰਭਵ ਹੈ। ਅਜਿਹੇ 'ਚ ਸਮਝਿਆ ਜਾ ਸਕਦਾ ਹੈ ਕਿ ਅੱਜ ਦਾ ਮੈਚ ਅਫਗਾਨਿਸਤਾਨ ਦੀ ਟੀਮ ਲਈ ਇਸ ਵਿਸ਼ਵ ਕੱਪ ਦਾ ਆਖਰੀ ਮੈਚ ਹੈ।
ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ ਵਿੱਚ ਆਪਣੇ 8 ਵਿੱਚੋਂ 4 ਮੈਚ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਇੰਗਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਨੂੰ ਹਰਾਇਆ। ਉਹ ਆਸਟ੍ਰੇਲੀਆ ਦੇ ਖ਼ਿਲਾਫ਼ ਵੀ ਵੱਡੀ ਜਿੱਤ ਦੇ ਨੇੜੇ ਸੀ ਪਰ ਮੈਕਸਵੈੱਲ ਨੇ ਟੇਬਲ ਬਦਲ ਦਿੱਤਾ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਇਸ ਵਿਸ਼ਵ ਕੱਪ ਵਿੱਚ ਚੈਂਪੀਅਨ ਵਾਂਗ ਖੇਡਿਆ। ਉਸ ਨੇ ਆਪਣੇ 8 ਮੈਚਾਂ 'ਚੋਂ 6 ਜਿੱਤੇ।
ਪਿੱਚ ਰਿਪੋਰਟ
ਅੱਜ ਦਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ 'ਚ ਹੁਣ ਤੱਕ ਕੋਈ ਵੀ ਟੀਮ ਇਸ ਮੈਦਾਨ 'ਤੇ 300 ਦੇ ਅੰਕੜੇ ਨੂੰ ਛੂਹ ਨਹੀਂ ਸਕੀ ਹੈ। ਇਥੇ ਲਾਲ ਅਤੇ ਕਾਲੀ ਮਿੱਟੀ ਦੀਆਂ ਵੱਖ-ਵੱਖ ਪਿੱਚਾਂ ਹਨ ਅਤੇ ਇਨ੍ਹਾਂ ਦੋਵਾਂ ਮਿੱਟੀ ਦੇ ਮਿਸ਼ਰਣ ਨਾਲ ਬਣੀ ਪਿੱਚ ਵੀ ਹੈ। ਤੇਜ਼ ਗੇਂਦਬਾਜ਼ਾਂ ਲਈ ਲਾਲ ਮਿੱਟੀ ਮਦਦਗਾਰ ਹੁੰਦੀ ਹੈ ਅਤੇ ਕਾਲੀ ਮਿੱਟੀ 'ਤੇ ਸਪਿਨਰ ਜ਼ਿਆਦਾ ਅਸਰਦਾਰ ਹੁੰਦੇ ਹਨ। ਮੈਚ ਤੋਂ ਠੀਕ ਪਹਿਲਾਂ ਇਹ ਸਾਫ਼ ਹੋ ਜਾਵੇਗਾ ਕਿ ਅੱਜ ਮੈਚ ਕਿਸ ਪਿੱਚ 'ਤੇ ਖੇਡਿਆ ਜਾਵੇਗਾ। ਖੈਰ ਇੱਥੇ ਪਿੱਛਾ ਕਰਨਾ ਆਸਾਨ ਹੋਵੇਗਾ।
ਸੰਭਾਵਿਤ ਪਲੇਇੰਗ 11
ਅਫਗਾਨਿਸਤਾਨ ਦੀ ਟੀਮ ਅੱਜ ਫਿਰ ਤੋਂ ਦੋ ਤੇਜ਼ ਗੇਂਦਬਾਜ਼ਾਂ ਨਾਲ ਉਤਰਣਾ ਚਾਹੇਗੀ। ਅਜਿਹੇ 'ਚ ਮੁਜੀਬ ਉਰ ਰਹਿਮਾਨ ਦੀ ਜਗ੍ਹਾ ਫਜ਼ਲਹਕ ਫਾਰੂਕੀ ਨੂੰ ਜਗ੍ਹਾ ਮਿਲ ਸਕਦੀ ਹੈ। ਇਸ ਤੋਂ ਇਲਾਵਾ ਬਾਕੀ ਟੀਮ 'ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਗੁੰਜਾਇਸ਼ ਨਹੀਂ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਅੱਜ ਲੁੰਗੀ ਐਨਗਿਡੀ ਦੀ ਥਾਂ ਐਂਡੀਲੇ ਫੇਲੁਖਵਾਯੋ ਨੂੰ ਮੌਕਾ ਦੇ ਸਕਦੀ ਹੈ। ਕਗਿਸੋ ਰਬਾਡਾ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ।
ਅਫਗਾਨਿਸਤਾਨ: ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਹਸ਼ਮਤਉੱਲ੍ਹਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਇਕਰਾਮ ਅਲੀ ਖਿਲ (ਵਿਕੇਟ), ਰਾਸ਼ਿਦ ਖਾਨ, ਫਜ਼ਲਹਕ ਫਾਰੂਕੀ/ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਨਵੀਨ-ਉਲ-ਹੱਕ।
ਦੱਖਣੀ ਅਫ਼ਰੀਕਾ: ਕਵਿੰਟਨ ਡੀ ਕਾਕ (ਵਿਕਟਕੀਪਰ), ਤੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਯਾਨਸਿਨ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਗੇਰਾਲਡ ਕੋਏਟਜ਼ੀ, ਐਂਡੀਲੇ ਫੇਹਲੁਕਵਾਯੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਸ਼ਵ ਕੱਪ ’ਚ ਭਾਰਤ ਨਾਲ ਮੁਕਾਬਲੇ ਤੋਂ ਪਹਿਲਾਂ ਨੀਦਰਲੈਂਡ ਨੇ ਕੀਤਾ ਟੀਮ ’ਚ ਬਦਲਾਅ
NEXT STORY