helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JUL 15, 2025
ਇਧਰ ਹਾਰ ਦੇ ਗ਼ਮ 'ਚ ਡੁੱਬੀ Team India ਓਧਰ ਜਸ਼ਨ...
ਸਮੋਸਾ-ਜਲੇਬੀ 'ਤੇ ਚਿਤਾਵਨੀ ਦੀਆਂ ਖ਼ਬਰਾਂ ਫਰਜ਼ੀ!...
ਫੌਜਾ ਸਿੰਘ ਮਾਮਲੇ 'ਚ ਵੱਡੀ ਅਪਡੇਟ! ਟੱਕਰ ਮਾਰਨ...
ਨਗਰ ਨਿਗਮ ਦੀ ਸਖ਼ਤੀ! ਨਾਜਾਇਜ਼ ਉਸਾਰੀਆਂ ਲਈ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਸ਼ੁਰੂ ਹੋਣ 'ਚ ਹੁਣ ਸਿਰਫ ਕੁਝ ਹੀ ਦਿਨ ਬਚੇ ਹਨ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦਸਦੇ ਹਾਂ ਵਰਲਡ ਕੱਪ ਇਤਿਹਾਸ ਦੇ ਉਹ ਪੰਜ ਗੇਂਦਬਾਜ਼ ਜਿਨ੍ਹਾਂ ਨੇ ਝਟਕਾਏ ਹਨ ਸਭ ਤੋਂ ਜ਼ਿਆਦਾ ਵਿਕਟ :- 1. ਗਲੇਨ ਮੈਕਗ੍ਰਾ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ 'ਚ ਸਭ ਤੋਂ ਪਹਿਲਾਂ ਨਾਂ ਆਸਟਰੇਲੀਆ ਦੇ ਧਾਕੜ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਆਉਂਦਾ ਹੈ। ਮੈਕਗ੍ਰਾ ਨੇ ਆਪਣੇ ਕਰੀਅਰ 'ਚ 4 ਵਿਸ਼ਵ ਕੱਪ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 39 ਮੈਚਾਂ 'ਚ 71 ਵਿਕਟ ਹਾਸਲ ਕੀਤੇ ਹਨ। ਉਹ ਇਕਮਾਤਰ ਅਜਿਹੇ ਗੇਂਦਬਾਜ਼ ਹਨ ਜੋ ਤਿੰਨ ਵਾਰ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਹਨ। 2007 'ਚ ਉਨ੍ਹਾਂ ਨੂੰ 24 ਵਿਕਟਾਂ ਲੈਣ ਲਈ ਮੈਨ ਆਫ ਦਿ ਟੂਰਨਾਮੈਂਟ ਦਾ ਪੁਰਸਕਾਰ ਵੀ ਮਿਲਿਆ ਸੀ। 2. ਮੁਥਈਆ ਮੁਰਲੀਧਰਨ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਮੁਥਈਆ ਮੁਰਲੀਧਰਨ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਲਿਸਟ 'ਚ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 5 ਵਿਸ਼ਵ ਕੱਪ ਖੇਡੇ ਹਨ ਅਤੇ 40 ਮੈਚਾਂ 'ਚ 68 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ ਹੈ। ਮੁਰਲੀ 2011 ਵਿਸ਼ਵ ਕੱਪ 'ਚ ਸ਼੍ਰੀਲੰਕਾ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ ਸਨ। ਉਨ੍ਹਾਂ ਨੇ 9 ਮੈਚਾਂ 'ਚ 15 ਵਿਕਟ ਝਟਕਾਏ ਸਨ। 3. ਵਸੀਮ ਅਕਰਮ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਤੀਜੇ ਗੇਂਦਬਾਜ਼ ਵਸੀਮ ਅਕਰਮ ਹਨ। ਵਸੀਮ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ 1992 ਵਿਸ਼ਵ ਕੱਪ ਦਾ ਜੇਤੂ ਵੀ ਬਣਿਆ ਸੀ। ਜਦਕਿ ਟੀਮ 1999 'ਚ ਫਾਈਨਲ ਤਕ ਪਹੁੰਚਣ 'ਚ ਸਫਲ ਹੋਈ ਸੀ। 1987 ਤੋਂ 2003 ਤਕ ਖੇਡੇ 5 ਵਿਸ਼ਵ ਕੱਪ 'ਚ ਉਨ੍ਹਾਂ ਨੇ 38 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਦੇ ਨਾਂ 55 ਵਿਕਟ ਦਰਜ ਹਨ। 4. ਚਮਿੰਡਾ ਵਾਸ ਵਨ ਡੇ ਕ੍ਰਿਕਟ 'ਚ 400 ਵਿਕਟ ਝਟਕਾਉਣ ਵਾਲੇ ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਚਮਿੰਡਾ ਵਾਸ ਨੇ 1996 ਤੋਂ 2007 ਵਿਚਾਲੇ ਚਾਰ ਵਿਸ਼ਵ ਕੱਪ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ 31 ਮੈਚਾਂ 'ਚ 49 ਵਿਕਟ ਝਟਕਾਏ। ਉਨ੍ਹਾਂ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 25 ਦੌੜਾਂ ਦੇ ਕੇ 6 ਵਿਕਟ ਹੈ। 1996 'ਚ ਟੀਮ ਜੇਤੂ ਬਣੀ ਸੀ। ਜਦਕਿ 2007 'ਚ ਵੀ ਫਾਈਨਲ ਦਾ ਸਫਰ ਤੈਅ ਕੀਤਾ ਸੀ। 5. ਜ਼ਹੀਰ ਖਾਨ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਲਿਸਟ 'ਚ ਪੰਜਵੇਂ ਸਥਾਨ 'ਤੇ ਹਨ। ਉਨ੍ਹਾਂ ਨੇ ਭਾਰਤ ਵੱਲੋਂ ਤਿੰਨ ਵਿਸ਼ਵ ਕੱਪ (2003, 2007 ਅਤੇ 2011) ਖੇਡੇ ਹਨ। ਇਸ ਦੌਰਾਨ ਜ਼ਹੀਰ ਨੇ 23 ਮੈਚਾਂ 44 ਵਿਕਟ ਝਟਕਾਏ ਹਨ। 2011 'ਚ ਉਹ ਸੰਯੁਕਤ ਤੌਰ 'ਤੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਵੀ ਸਨ। 2011 ਵਿਸ਼ਵ ਕੱਪ 'ਚ ਜ਼ਹੀਰ ਖਾਨ ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 21 ਵਿਕਟ ਆਪਣੇ ਨਾਂ ਕੀਤੇ ਸਨ। 2011 'ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
ਇੰਡੀਅਨ ਨੈਸ਼ਨਲ ਨੂੰ 3-0 ਨਾਲ ਹਰਾ ਕੇ ਗੜਵਾਲ ਹੀਰੋਜ਼ ਸੈਮੀਫਾਈਨਲ 'ਚ
Stories You May Like
ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ...
ਪੰਜਾਬ 'ਚ 16,17,18 ਤੇ 19 ਜੁਲਾਈ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ...
ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ
ਅੰਮ੍ਰਿਤਸਰੀਏ ਹੋ ਜਾਣ ਸਾਵਧਾਨ, 2 ਵਾਰ ਅਪੀਲ ਤੇ ਤੀਸਰੀ ਵਾਰ ਚਲਾਨ, ਪੜ੍ਹੋ ਕੀ ਹੈ...
ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...
ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...
ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...
ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!
ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ
ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ
ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ
ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...
ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ
ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ
Subscribe Now!