ਸਪੋਰਟਸ ਡੈਸਕ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਰਹੇ ਹਨ। ਕਪਤਾਨ ਦੇ ਤੌਰ 'ਤੇ ਉਨ੍ਹਾਂ ਦੀ ਝੋਲੀ ਸਫਲਤਾ ਅੱਜ ਦੇ ਹੀ ਦਿਨ ਸਾਲ 2007 'ਚ ਆਈ ਸੀ। ਜੀ ਹਾਂ 12 ਸਾਲ ਪਹਿਲਾਂ ਅੱਜ ਹੀ ਦੇ ਦਿਨ (24 ਸਤੰਬਰ) ਨੂੰ ਭਾਰਤ ਨੇ ਪਾਕਿਸਤਾਨ ਨੂੰ ਫਾਈਨਲ 'ਚ ਹਰਾ ਕੇ ਪਹਿਲਾ ਟੀ-20 ਵਰਲਡ ਕੱਪ ਜਿੱਤਿਆ ਸੀ। ਇਹ ਮੈਚ ਟੀ-20 ਵਰਲਡ ਕੱਪ ਦੇ ਇਤਿਹਾਸ 'ਚ ਸਭ ਤੋਂ ਰੋਮਾਂਚਕ ਫਾਈਨਲ ਮੁਕਾਬਲਿਆਂ 'ਚੋਂ ਇਕ ਹੈ।
ਕੁਝ ਇਸ ਤਰ੍ਹਾਂ ਰਿਹਾ ਸੀ ਮੈਚ ਦਾ ਹਾਲ
ਦੱਖਣੀ ਅਫਰੀਕਾ ਦੇ ਜੋਹਾਨਿਸਬਰਗ 'ਚ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਚੰਗੀ ਸ਼ੁਰੂਆਤ ਦੇ ਨਾਲ ਭਾਰਤ ਨੇ ਬੱਲੇਬਾਜ਼ ਗੌਤਮ ਗੰਭੀਰ ਦੀਆਂ 75 ਦੌੜਾਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ 'ਚ ਪਾਕਿਸਤਾਨੀ ਟੀਮ ਵੀ ਕੁਝ ਖਾਸ ਨਾ ਕਰ ਸਕੀ ਅਤੇ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਸ਼ੁਰੂਆਤੀ ਝਟਕੇ ਦਿੱਤੇ ਅਤੇ ਓਪਨਰ ਮੁਹੰਮਦ ਹਫੀਜ਼ 1 ਦੌੜ ਬਣਾ ਕੇ ਆਊਟ ਹੋ ਗਏ ਅਤੇ ਇਸ ਦੇ ਬਾਅਦ ਕਾਮਰਾਨ ਅਕਮਲ ਵੀ 0 ਦੌੜ 'ਤੇ ਆਊਟ ਹੋ ਗਏ। ਪਾਕਿਸਤਾਨ ਦੀ ਸਭ ਤੋਂ ਉਮੀਦ ਸ਼ਾਹਿਦ ਅਫਰੀਦੀ ਵੀ 0 ਦੇ ਸਕੋਰ 'ਤੇ ਆਊਟ ਹੋ ਗਏ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਪਾਕਿਸਤਾਨ ਨੂੰ ਗੋਡੇ ਟੇਕਣੇ ਪਏ ਅਤੇ ਭਾਰਤ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ।
ਹੇਠਾਂ ਵੇਖੋ ਟੀਮ ਇੰਡੀਆ ਦਾ ਜਸ਼ਨ ਮਨਾਉਣ ਦਾ ਵੀਡੀਓ
ਨਿਊਜ਼ੀਲੈਂਡ ਦੌਰੇ ਲਈ ਬੇਅਰਸਟੋ ਇੰਗਲੈਂਡ ਟੀਮ ਵਿਚੋਂ ਬਾਹਰ
NEXT STORY