ਸਪੋਰਸਟ ਡੈਸਕ— ਸਾਬਕਾ ਮਹਿਲਾ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨੇ ਸਾਲ ਦੇ ਆਖਰੀ ਗਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ’ਚ ਜਗ੍ਹਾ ਬਣਾ ਲਈ ਹੈ ਵਲਰਡ ਦੀ ਨੰਬਰ ਇਕ ਮਹਿਲਾ ਖਿਡਾਰੀ ਓਸਾਕਾ ਨੂੰ ਪਹਿਲੇ ਰਾਊਂਡ ਦਾ ਮੁਕਾਬਲਾ ਜਿੱਤਣ ਲਈ ਤਿੰਨ ਸੈੱਟ ਤਕ ਪਸੀਨਾ ਵਹਾਉਣਾ ਪਿਆ। ਉਨ੍ਹਾਂ ਨੇ ਰੂਸ ਦੀ ਗੈਰ ਦਰਜੇ ਦੀ ਖਿਡਾਰੀ ਅਨਾ ਬਲਿੰਕੋਵਾ ਨੂੰ 6-4, 6-7 (5-7), 6-2 ਨਾਲ ਹਾਰ ਦਿੱਤੀ।
ਓਸਾਕਾ ਪਿਛਲੇ ਸਾਲ ਫਾਈਨਲ ’ਚ ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਦੂਜੇ ਦੌਰ ’ਚ ਉਨ੍ਹਾਂ ਦਾ ਮੁਕਾਬਲਾ ਪੌਲੈਂਡ ਦੀ ਮੈਗਦਾ ਲਿਨੇਤੇ ਨਾਲ ਹੋਵੇਗਾ। ਮੈਚ ਤੋਂ ਬਾਅਦ ਓਸਾਕਾ ਨੇ ਕਿਹਾ ਕਿ ਉਨ੍ਹ੍ਹਾਂ ਨੇ ਜੀਵਨ ’ਚ ਕਦੇ ਆਪਣੇ ਆਪ ਨੂੰ ਇੰਨਾ ਨਰਵਸ ਕਦੇ ਮਹਿਸੂਸ ਨਹੀਂ ਕੀਤਾ ਸੀ।
ਮਹਿਲਾ ਵਰਗ ਦੇ ਪਹਿਲੇ ਵੱਡੇ ਉਲਟਫੇਰ ’ਚ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੂਜਾ ਪਹਿਲੇ ਦੌਰ ’ਚ ਹੀ ਹਾਰ ਗਈ।ਉਉਨ੍ਹਾਂ ਨੂੰ ਅਮਰੀਕਾ ਦੀ ਐਲਿਸਨ ਰਿਸਕੇ ਨੇ 2-6, 6-1, 6-3 ਨਾਲ ਹਰਾ ਦਿੱਤਾ।
ਯੂ. ਐੱਸ. ਓਪਨ ਦੇ ਪਹਿਲੇ ਦੌਰ ’ਚ ਥਿਏਮ ਅਤੇ ਸਟਿਪਾਸ ਹਾਰੇ
NEXT STORY