ਨਵੀਂ ਦਿੱਲੀ— ਹਿਮਾ ਦਾਸ ਦੁਆਰਾ ਵਰਲਡ ਅੰਡਰ-20 ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਹਰ ਪਾਸਿਓਂ ਉਸ ਨੂੰ ਜਿੱਤ ਦੀ ਵਧਾਈ ਮਿਲ ਰਹੀ ਹੈ। ਰਾਜ ਨੇਤਾ, ਕ੍ਰਿਕਟਰ, ਅਦਾਕਾਰ ਸਾਰੇ ਉਸ ਦੀ ਤਾਰੀਫ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਹਿਮਾ ਨੂੰ ਵਧਾਈ ਦੇਣ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੀ ਦੌੜ ਨਾਲ ਸੰਬੰਧਿਤ ਵੀਡੀਓ ਵੀ ਸ਼ੇਅਰ ਕੀਤਾ। ਵੀਡੀਓ ਪੋਸਟ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਹਿਮਾ ਜਿਸ ਤਰ੍ਹਾਂ ਤਿਰੰਗੇ ਨੂੰ ਲੱਭ ਰਹੀ ਸੀ, ਉਹ ਉਨ੍ਹਾਂ ਦੇ ਦਿਲ ਨੂੰ ਛੂਹ ਗਿਆ। ਪ੍ਰਧਾਨ ਮੰਤਰੀ ਨੇ ਆਪਣੀ ਪੋਸਟ 'ਚ ਲਿਖਿਆ,' ਹਿਮਾ ਦੀ ਜਿੱਤ ਦਾ ਕਦੀ ਨਾ ਭੁੱਲਣ ਵਾਲੇ ਪਲ। ਜਿੱਤਣ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਤਿਰੰਗੇ ਨੂੰ ਲੱਭ ਰਹੀ ਸੀ ਅਤੇ ਫਿਰ ਰਾਸ਼ਟਰੀ ਗੀਤ ਸਮੇਂ ਉਸ ਦਾ ਭਾਵੁਕ ਹੋਣਾ ਮੇਰੇ ਦਿਲ ਨੂੰ ਛੂਹ ਗਿਆ। ਇਸ ਵੀਡੀਓ ਨੂੰ ਦੇਖ ਕੇ ਸ਼ਾਇਦ ਹੀ ਕੋਈ ਅਜਿਹਾ ਭਾਰਤੀ ਹੋਵੇਗਾ ਜਿਸਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਨਹੀਂ ਹੋਣਗੇ।
ਦੱਸ ਦਈਏ ਕਿ ਇਸ 'ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹਿਮਾ ਨੂੰ ਵਧਾਈ ਦਿੰਦੇ ਹੋਈ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ,' ਭਾਰਤ ਨੂੰ ਐਥਲੀਟ ਹਿਮਾ ਦਾਸ 'ਤੇ ਮਾਣ ਹੈ ਜਿਸ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ 'ਚ ਇਤਿਹਾਸਕ ਗੋਲਡ ਮੈਡਲ ਜਿੱਤਿਆ... ਵਧਾਈ ਹੋਵੇ। ਇਸ ਪ੍ਰਾਪਤੀ ਨਾਲ ਆਉਣ ਵਾਲੇ ਸਮੇਂ 'ਚ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਣਾ ਮਿਲੇਗੀ।'ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਹਿਮਾ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਨੇ ਲਿਖਿਆ ਸੀ,' ਮੈਂ ਉਸ ਦੀ ਪ੍ਰਾਪਤੀ ਨੂੰ ਸਲਾਮ ਕਰਦਾ ਹਾਂ ਅਤੇ ਇਸ ਇਤਿਹਾਸਕ ਜਿੱਤ 'ਤੇ ਉਸ ਨੂੰ ਵਧਾਈ ਦਿੰਦਾ ਹਾਂ।'
ਸਿਰਫ 18 ਸਾਲ ਦੀ ਹਿਮਾ ਨੇ ਅੰਡਰ-20 ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਦੌੜ 'ਚ ਗੋਲਡ ਮੈਚ ਜਿੱਤਿਆ ਹੈ। ਉਹ ਮਹਿਲਾ ਅਤੇ ਪੁਰਸ਼ ਦੋਵਾਂ ਹੀ ਵਰਗਾਂ 'ਚ ਟਰੈਕ ਈਵੇਂਟ 'ਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੀ ਬਣ ਗਈ ਹੈ।
ਏਲਾਵੇਨਿਲ ਨੇ ਚੈੱਕ ਗਣਰਾਜ 'ਚ ਜਿੱਤਿਆ ਸੋਨ ਤਮਗਾ
NEXT STORY