ਕੈਨਬਰਾ– ਆਸਟਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਦਾ ਕਹਿਣਾ ਹੈ ਕਿ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਗੈਰ-ਹਾਜ਼ਰੀ ਵਿਚ ਜੇਕਰ ਉਸ ਨੂੰ ਮੌਕਾ ਮਿਲਿਆ ਤਾਂ ਉਹ ਭਾਰਤ ਵਿਰੁੱਧ ਹੋਣ ਵਾਲੇ ਤੀਜੇ ਵਨ ਡੇ ਵਿਚ ਓਪਨਿੰਗ ਕਰਨਾ ਪਸੰਦ ਕਰੇਗਾ। ਵਾਰਨਰ ਨੂੰ ਭਾਰਤ ਵਿਰੁੱਧ ਦੂਜੇ ਵਨ ਡੇ ਵਿਚ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਸੀਮਤ ਓਵਰਾਂ ਦੀ ਸੀਰੀਜ਼ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।
ਲਾਬੂਸ਼ੇਨ ਨੇ ਕਿਹਾ ਕਿ ਉਹ ਇਸਦਾ ਮਜ਼ਾ ਲਵੇਗਾ। ਲਾਬੂਸ਼ੇਨ ਨੇ ਦੂਜੇ ਵਨ 'ਚ ਨੰਬਰ-4 'ਤੇ ਬੱਲੇਬਾਜ਼ੀ ਕਰਦੇ ਹੋਏ 70 ਦੌੜਾਂ ਬਣਾਈਆਂ ਸਨ। ਲਾਬੂਸ਼ੇਨ ਨੇ ਕਿਹਾ,''ਨਿਸ਼ਚਿਤ ਰੂਪ ਨਾਲ ਜੇਕਰ ਮੈਨੂੰ ਉਸ ਸਥਾਨ 'ਤੇ ਬੱਲੇਬਾਜ਼ੀ ਕਰਨ ਲਈ ਕਿਹਾ ਜਾਵੇਗਾ ਤਾਂ ਇਹ ਇਕ ਅਜਿਹਾ ਮੌਕਾ ਹੋਵੇਗਾ ਜਿਸ ਦਾ ਮੈਂ ਮਜ਼ਾ ਲਵਾਂਗਾ, ਸਾਨੂੰ ਦੇਖਣਾ ਪਵੇਗਾ ਕਿ ਅਗਲੇ ਮੁਕਾਬਲੇ ਲਈ ਟੀਮ ਕਿਹੋ ਜਿਹੀ ਤੈਅ ਹੋ ਰਹੀ ਹੈ ਤੇ ਟੀਮ ਦਾ ਸੰਤੁਲਨ ਕਿਹੋ ਜਿਹਾ ਹੈ ਪਰ ਜੇਕਰ ਓਪਨਿੰਗ ਕਰਨ ਦੇ ਲਈ ਕਿਹਾ ਗਿਆ ਤਾਂ ਮੈਂ ਅਜਿਹਾ ਕਰਨਾ ਪਸੰਦ ਕਰਾਂਗਾ। ਨੰਬਰ ਚਾਰ 'ਤੇ ਮੇਰੀ ਭੂਮਿਕਾ ਖੇਡ ਦੀ ਸਥਿਤੀ ਨੂੰ ਸਮਝਦੇ ਹੋਏ ਪ੍ਰਦਰਸ਼ਨ ਕਰਨਾ ਹੈ।
ਮੋਰਗਨ ਨੇ ਬਣਾਇਆ ਵੱਡਾ ਰਿਕਾਰਡ, ਕੋਹਲੀ ਨੂੰ ਛੱਡਿਆ ਇਸ ਮਾਮਲੇ 'ਚ ਪਿੱਛੇ
NEXT STORY