ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 15ਵਾਂ ਮੈਚ ਨਵੀਂ ਮੁੰਬਈ ਦੇ ਡਾ. ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡਿਆ ਗਿਆ। ਇਸ ਰੋਮਾਂਚਕ ਮੈਚ 'ਚ ਯੂਪੀ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ 'ਚ ਯੂਪੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਨਿਰਧਾਰਤ 20 ਓਵਰਾਂ 'ਚ ਆਲ ਆਊਟ ਹੋ ਕੇ 127 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਯੂਪੀ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਯੂਪੀ ਦੀ ਟੀਮ ਨੇ 19.3 ਓਵਰਾਂ 'ਚ 5 ਵਿਕਟਾਂ ਗੁਆ ਕੇ 129 ਦੌੜਾਂ ਬਣਾਈਆਂ ਤੇ ਮੈਚ ਨੂੰ 5 ਵਿਕਟਾਂ ਨਾਲ ਜਿੱਤ ਲਿਆ।
ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ 25 ਦੌੜਾਂ, ਹੇਲੀ ਮੈਥਿਊਜ਼ ਨੇ 35 ਦੌੜਾਂ, ਈਸੀ ਵੋਂਗ ਨੇ 27 ਦੌੜਾਂ, ਯਸਤਿਕਾ ਭਾਟੀਆ ਨੇ 7 ਦੌੜਾਂ, ਨੇਟ ਸੇਵੀਅਰ ਬ੍ਰੰਟ ਨੇ 5 ਦੌੜਾਂ, ਅਮੇਲੀਆ ਕੇਰ ਨੇ 3 ਦੌੜਾਂ ਬਣਾਈਆਂ। ਯੂਪੀ ਲਈ ਰਾਜੇਸ਼ਵਰੀ ਗਾਇਕਵਾੜ ਨੇ 2, ਅੰਜਲੀ ਸਰਵਾਨੀ ਨੇ 1, ਸੌਫੀ ਐਕਲੇਸਟੋਨ ਨੇ 3 ਤੇ ਦੀਪਤੀ ਸ਼ਰਮਾ ਨੇ 2 ਵਿਕਟਾਂ ਲਈਆਂ ਜਦਕਿ ਯੂਪੀ ਲਈ ਗ੍ਰੇਸ ਹੈਰਿਸ ਨੇ 39 ਦੌੜਾਂ ਤੇ ਟਾਹਲੀਆ ਮੈਕਗ੍ਰਾਥ ਨੇ 38 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਦੇਵਿਕਾ ਵੈਦਿਆ ਨੇ 1, ਕਪਤਾਨ ਐਲਿਸਾ ਹੀਲਾ ਨੇ 8 ਦੌੜਾਂ ਤੇ ਕਿਰਨ ਨਵਗਿਰੇ ਨੇ 12 ਦੌੜਾਂ ਬਣਾਈਆਂ। ਮੁੰਬਈ ਲਈ ਨੇਟ ਸਾਵੀਅਰ ਬ੍ਰੰਟ ਨੇ 1, ਹੈਲੀ ਮੈਥਿਊਜ਼ ਨੇ 1, ਇਸੀ ਵੋਂਗ ਨੇ 1 ਤੇ ਅਮੇਲੀਆ ਕੇਰ ਨੇ 2 ਵਿਕਟਾਂ ਝਟਕਾਈਆਂ।
ਇਹ ਵੀ ਪੜ੍ਹੋ : ਹੁਣ ਇੰਗਲੈਂਡ 'ਚ ਧਮਾਲ ਮਚਾਏਗਾ ਅਰਸ਼ਦੀਪ ਸਿੰਘ, ਇਸ ਕਾਊਂਟੀ ਟੀਮ ਨੇ ਕੀਤਾ ਸਾਈਨ
ਪਿਚ ਰਿਪੋਰਟ
ਟੂਰਨਾਮੈਂਟ 'ਚ ਹੁਣ ਤੱਕ ਪਿੱਚ ਨੇ ਬੱਲੇਬਾਜ਼ਾਂ ਨੂੰ ਕਾਫੀ ਸਹਿਯੋਗ ਦਿੱਤਾ ਹੈ। ਪਿਛਲੇ ਪੰਜ ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 141 ਦੌੜਾਂ ਰਿਹਾ ਹੈ। ਟਾਸ ਜਿੱਤਣ ਵਾਲੀ ਟੀਮ ਸ਼ਾਇਦ ਗੇਂਦਬਾਜ਼ੀ ਕਰਨ ਦੀ ਚੋਣ ਕਰੇਗੀ।
ਮੌਸਮ
ਸ਼ਨੀਵਾਰ ਨੂੰ ਆਸਮਾਨ ਸਾਫ ਰਹੇਗਾ ਅਤੇ ਤਾਪਮਾਨ 24 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਲਿਆ ਸੰਨਿਆਸ
ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ : ਹੇਲੀ ਮੈਥਿਊਜ਼, ਯਸਤਿਕਾ ਭਾਟੀਆ (ਵਿਕਟਕੀਪਰ), ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮੇਲੀਆ ਕੇਰ, ਈਸੀ ਵੋਂਗ, ਹੁਮੈਰਾ ਕਾਜ਼ੀ, ਧਾਰਾ ਗੁੱਜਰ, ਅਮਨਜੋਤ ਕੌਰ, ਜਿੰਤੀਮਨੀ ਕਲੀਤਾ, ਸਾਈਕਾ ਇਸ਼ਾਕ
ਯੂਪੀ ਵਾਰੀਅਰਜ਼ : ਐਲੀਸਾ ਹੀਲੀ (ਵਿਕਟੀਕਪਰ/ਕਪਤਾਨ), ਦੇਵਿਕਾ ਵੈਦਿਆ, ਕਿਰਨ ਨਵਗੀਰੇ, ਟਾਹਲੀਆ ਮੈਕਗ੍ਰਾ, ਗ੍ਰੇਸ ਹੈਰਿਸ, ਦੀਪਤੀ ਸ਼ਰਮਾ, ਪਾਰਸ਼ਵੀ ਚੋਪੜਾ, ਸਿਮਰਨ ਸ਼ੇਖ, ਸੋਫੀ ਏਕਲਸਟੋਨ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹੁਣ ਇੰਗਲੈਂਡ 'ਚ ਧਮਾਲ ਮਚਾਏਗਾ ਅਰਸ਼ਦੀਪ ਸਿੰਘ, ਇਸ ਕਾਊਂਟੀ ਟੀਮ ਨੇ ਕੀਤਾ ਸਾਈਨ
NEXT STORY