ਬੈਂਗਲੁਰੂ (ਭਾਸ਼ਾ): ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ (62 ਦੌੜਾਂ) ਅਤੇ ਸੱਬੀਨੇਨੀ ਮੇਘਨਾ (53 ਦੌੜਾਂ) ਦੇ ਅਰਧ ਸੈਂਕੜਿਆਂ ਮਗਰੋਂ ਸ਼ੋਭਨਾ ਆਸ਼ਾ ਦੀਆਂ 5 ਵਿਕਟਾਂ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੋਰ ਦੀ ਮਹਿਲਾ ਟੀਮ ਨੇ ਸ਼ਨੀਵਾਰ ਨੂੰ ਮਹਿਲਾਵਾਂ ਦੀ ਪ੍ਰੀਮੀਅਰ ਲੀਗ (WPL) ਦੇ ਰੋਮਾਂਚਕ ਮੈਚ ਵਿਚ ਯੂ.ਪੀ. ਵਾਰੀਅਰਸ ਨੂੰ 2 ਦੋ ਦੌੜਾਂ ਨਾਲ ਸ਼ਿਕਸਤ ਦਿੱਤੀ। ਮੇਘਨਾ ਨੇ 44 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੀ ਪਾਰੀ ਦੌਰਾਨ 7 ਚੌਕੇ ਤੇ 1 ਛੱਕਾ ਜੜਿਆ, ਜਦਕਿ ਰਿਚਾ ਦੀ 37 ਗੇਂਦਾਂ ਦੀ ਪਾਰੀ ਵਿਚ 12 ਚੌਕੇ ਸਨ।
ਇਹ ਖ਼ਬਰ ਵੀ ਪੜ੍ਹੋ - ਡਰਾਈਵਰਾਂ ਦੇ ਸੰਘਰਸ਼ ਦੀ ਹੋਈ ਜਿੱਤ, ਨਹੀਂ ਲਾਗੂ ਹੋਵੇਗਾ 'ਹਿੱਟ ਐਂਡ ਰਨ' ਦਾ ਨਵਾਂ ਕਾਨੂੰਨ
ਇਨ੍ਹਾਂ ਦੋਹਾਂ ਨੇ ਉਸ ਵੇਲੇ ਚੌਥੇ ਵਿਕਟ ਲਈ 50 ਗੇਂਦਾਂ ਵਿਚ 71 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦੋਂ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ 7.5 ਓਵਰਾਂ ਵਿਚ 54 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਨਾਲ ਆਰ.ਸੀ.ਬੀ. ਨੇ 6 ਵਿਕਟਾਂ 'ਤੇ 157 ਦੌੜਾਂ ਬਣਾਈਆਂ। ਜਵਾਬ ਵਿਚ ਯੂ.ਪੀ. ਵਾਰੀਅਰਸ ਦੀ ਟੀਮ ਨਿਰਧਾਰਤ 20 ਓਵਰਾਂ ਵਿਚ 7 ਵਿਕਟਾਂ 'ਤੇ 155 ਦੌੜਾਂ ਹੀ ਬਣਾ ਸਕੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WPL ਵੱਖਰੇ ਸ਼ਹਿਰਾਂ 'ਚ ਕਰਵਾਉਣ ਨਾਲ ਟੀਮਾਂ ਨੂੰ ਨਵੇਂ ਦਰਸ਼ਕ ਬਣਾਉਣ 'ਚ ਮਦਦ ਮਿਲੇਗੀ: ਮਿਤਾਲੀ
NEXT STORY