ਸਪੋਰਟਸ ਡੈਸਕ– ਕਪਤਾਨ ਸਮ੍ਰਿਤੀ ਮੰਧਾਨਾ ਦੀ ਹਮਲਾਵਰ ਪਾਰੀ ਤੇ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਦੇ ਦਮ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ-2024 ਦੇ ਮੈਚ ਵਿਚ ਮੰਗਲਵਾਰ ਨੂੰ ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।
ਮੰਧਾਨਾ ਨੇ 27 ਗੇਂਦਾਂ ’ਚ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਉਥੇ ਹੀ, ਐੱਸ. ਮੇਘਨਾ ਨੇ 28 ਗੇਂਦਾਂ ’ਚ 36 ਦੌੜਾਂ ਜੋੜੀਆਂ, ਜਿਸ ਵਿਚ 5 ਚੌਕੇ ਤੇ 1 ਛੱਕਾ ਸ਼ਾਮਲ ਸੀ। ਦੋਵਾਂ ਨੇ ਦੂਜੀ ਵਿਕਟ ਲਈ 40 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 12.3 ਓਵਰਾਂ ਵਿਚ ਹੀ 108 ਦੌੜਾਂ ਦੇ ਟੀਚੇ ਤਕ ਪਹੁੰਚਾ ਦਿੱਤਾ।
ਇਸ ਤੋਂ ਪਹਿਲਾਂ ਆਰ.ਸੀ.ਬੀ. ਦੀਆਂ ਗੇਂਦਬਾਜ਼ਾਂ ਨੇ ਜਾਇੰਟਸ ਨੂੰ 7 ਵਿਕਟਾਂ ’ਤੇ 107 ਦੌੜਾਂ ’ਤੇ ਰੋਕ ਦਿੱਤਾ ਸੀ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 14 ਦੌੜਾਂ ਦੇ ਕੇ ਤੇ ਖੱਬੇ ਹੱਥ ਦੀ ਸਪਿਨਰ ਸੋਫੀ ਮੋਲਨੈਕਸ ਨੇ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ।
ਬੈਂਗਲੁਰੂ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਮੰਧਾਨਾ ਨੇ ਤੇਜ਼ ਗੇਂਦਬਾਜ਼ ਲੀਆ ਤਾਹੂਹੂ ਦੀਆਂ ਪਹਿਲੀਆਂ ਦੋ ਗੇਂਦਾਂ ’ਤੇ ਦੋ ਚੌਕੇ ਲਾਏ। ਉਸ ਨੇ ਇਕ ਹੋਰ ਚੌਕਾ ਲਾ ਕੇ ਪਹਿਲੇ ਓਵਰ ਵਿਚ 13 ਦੌੜਾਂ ਬਣਾਈਆਂ।
ਤੀਜੇ ਓਵਰ ਵਿਚ ਆਰ.ਸੀ.ਬੀ. ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 32 ਦੌੜਾਂ ਸੀ, ਪਰ ਚੌਥੇ ਓਵਰ ਵਿਚ ਸੋਫੀ ਡਿਵਾਈਨ ਨੂੰ ਐਸ਼ਲੇ ਗਾਰਡਨਰ ਨੇ ਆਊਟ ਕੀਤਾ। ਮੰਧਾਨਾ ਨੇ ਆਪਣੀ ਹਮਲਾਵਰ ਖੇਡ ਜਾਰੀ ਰੱਖਦੇ ਹੋਏ ਤਾਹੂਹੂ ਨੂੰ ਛੱਕਾ ਲਾਇਆ। ਉਸ ਨੂੰ ਖੱਬੇ ਹੱਥ ਦੀ ਸਪਿਨਰ ਤਨੂਜਾ ਕੰਵਰ ਨੇ ਆਊਟ ਕੀਤਾ।
ਇਸ ਤੋਂ ਪਹਿਲਾਂ ਮੰਧਾਨਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਤੇ ਉਸ ਦੀਆਂ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ। ਆਰ.ਸੀ.ਬੀ. ਦੀਆਂ ਗੇਂਦਬਾਜ਼ਾਂ ਨੇ ਨਾ ਸਿਰਫ ਵਿਕਟਾਂ ਲਈਆਂ ਸਗੋਂ ਕਿਫਾਇਤੀ ਪ੍ਰਦਰਸ਼ਨ ਵੀ ਕੀਤਾ।
ਬੈਂਗਲੌਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੀ ਰੇਣੁਕਾ ਸਿੰਘ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉਸ ਨੇ ਆਪਣੇ 4 ਓਵਰਾਂ 'ਚ 14 ਦੌੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਸੋਵੋ ਹੱਥੋਂ ਹਾਰ ਕੇ ਤੁਰਕੀ ਮਹਿਲਾ ਕੱਪ ’ਚ ਉਪ ਜੇਤੂ ਰਹੀ ਭਾਰਤੀ ਮਹਿਲਾ ਫੁੱਟਬਾਲ ਟੀਮ
NEXT STORY