ਸਪੋਰਟਸ ਡੈਸਕ- ਸਮ੍ਰਿਤੀ ਮੰਧਾਨਾ, ਐਲੀਸ ਪੈਰੀ, ਸ਼ੈਫਾਲੀ ਵਰਮਾ, ਮੇਗ ਲੈਨਿੰਗ ਅਤੇ ਹਰਮਨਪ੍ਰੀਤ ਕੌਰ ਕੁਝ ਵੱਡੇ ਨਾਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਫ੍ਰੈਂਚਾਇਜ਼ੀਜ਼ ਨੇ ਮਹਿਲਾ ਪ੍ਰੀਮੀਅਰ ਲੀਗ (WPL) ਕ੍ਰਿਕਟ ਟੂਰਨਾਮੈਂਟ ਦੇ ਅਗਲੇ ਸੀਜ਼ਨ ਲਈ ਰਿਟੇਨ (ਆਪਣੇ ਨਾਲ ਬਰਕਰਾਰ ਰੱਖਣਾ) ਕੀਤਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਵੀਰਵਾਰ ਨੂੰ 6 ਵਿਦੇਸ਼ੀ ਖਿਡਾਰੀਆਂ ਸਮੇਤ 14 ਖਿਡਾਰੀਆਂ ਨੂੰ ਰਿਟੇਨ ਕਰਨ ਦਾ ਐਲਾਨ ਕੀਤਾ। ਕਪਤਾਨ ਸਮ੍ਰਿਤੀ, ਸਟਾਰ ਬੱਲੇਬਾਜ਼ ਪੈਰੀ ਅਤੇ ਵਿਕਟਕੀਪਰ ਰਿਚਾ ਘੋਸ਼ ਨੂੰ ਡਬਲਯੂ.ਪੀ.ਐੱਲ. ਚੈਂਪੀਅਨ ਟੀਮ ਨੇ ਬਰਕਰਾਰ ਰੱਖਿਆ ਹੈ।
ਸ਼ੈਫਾਲੀ ਤੋਂ ਇਲਾਵਾ, ਦਿੱਲੀ ਕੈਪੀਟਲਸ ਨੇ ਜੈਮਿਮਾ ਰੌਡਰਿਗਜ਼, ਰਾਧਾ ਯਾਦਵ ਅਤੇ ਅਰੁੰਧਤੀ ਰੈੱਡੀ ਵਰਗੀਆਂ ਖਿਡਾਰਣਾਂ ਨੂੰ ਬਰਕਰਾਰ ਰੱਖਿਆ ਹੈ। ਵਿਦੇਸ਼ੀ ਖਿਡਾਰੀਆਂ 'ਚ ਟੀਮ ਨੇ ਲੈਨਿੰਗ, ਦੱਖਣੀ ਅਫਰੀਕਾ ਦੀ ਮਾਰਿਜਨ ਕੈਪ, ਜੇਸ ਜੋਨਾਸੇਨ, ਐਲਿਸ ਕੈਪਸ ਅਤੇ ਐਨਾਬੈਲ ਸਦਰਲੈਂਡ ਨੂੰ ਬਰਕਰਾਰ ਰੱਖਿਆ ਹੈ। WPL 2025 ਤੋਂ ਪਹਿਲਾਂ, ਮੁੰਬਈ ਇੰਡੀਅਨਜ਼ ਨੇ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਮੁੰਬਈ ਨੇ ਕਪਤਾਨ ਹਰਮਨਪ੍ਰੀਤ, ਨੈਟ ਸਾਇਵਰ ਬਰੰਟ, ਹੇਲੀ ਮੈਥਿਊਜ਼, ਸਜਨਾ ਸਾਜੀਵਨ, ਸੀਕਾ ਇਸ਼ਾਕ ਵਰਗੀਆਂ ਖਿਡਾਰਣਾਂ ਨੂੰ ਬਰਕਰਾਰ ਰੱਖਿਆ ਹੈ।
ਰਿਟੇਨ ਖਿਡਾਰਣਾਂ ਦੀ ਸੂਚੀ ਇਸ ਪ੍ਰਕਾਰ ਹੈ-
ਦਿੱਲੀ ਕੈਪੀਟਲਸ
ਭਾਰਤੀ ਖਿਡਾਰਣਾਂ- ਜੈਮਿਮਾ ਰੌਡਰਿਗਜ਼, ਸ਼ੈਫਾਲੀ ਵਰਮਾ, ਰਾਧਾ ਯਾਦਵ, ਅਰੁੰਧਤੀ ਰੈੱਡੀ, ਸ਼ਿਖਾ ਪਾਂਡੇ, ਤਾਨੀਆ ਭਾਟੀਆ, ਮੀਨੂੰ ਮਨੀ, ਸਨੇਹਾ ਦੀਪਤੀ, ਤਿਤਾਸ ਸਾਧੂ ਨੂੰ ਬਰਕਰਾਰ ਰੱਖਿਆ ਗਿਆ ਹੈ।
ਵਿਦੇਸ਼ੀ ਖਿਡਾਰਣਾਂ- ਮੇਗ ਲੈਨਿੰਗ, ਮਾਰਿਜਨ ਕੈਪ, ਜੇਸ ਜੋਨਾਸਨ, ਐਲਿਸ ਕੈਪਸ, ਐਨਾਬੈਲ ਸਦਰਲੈਂਡ
ਰਾਇਲ ਚੈਲੇਂਜਰਜ਼ ਬੰਗਲੁਰੂ
ਭਾਰਤੀ ਖਿਡਾਰਣਾਂ- ਸਮ੍ਰਿਤੀ ਮੰਧਾਨਾ, ਰਿਚਾ ਘੋਸ਼, ਸਬੀਨਨੀ ਮੇਘਨਾ, ਸ਼੍ਰੇਅੰਕਾ ਪਾਟਿਲ, ਆਸ਼ਾ ਸ਼ੋਭਨਾ, ਰੇਣੁਕਾ ਸਿੰਘ, ਏਕਤਾ ਬਿਸ਼ਟ, ਕਨਿਕਾ ਆਹੂਜਾ ਨੂੰ ਰਿਟੇਨ ਕੀਤਾ ਗਿਆ ਹੈ।
ਵਿਦੇਸ਼ੀ ਖਿਡਾਰਣਾਂ- ਕੇਟ ਕਰਾਸ, ਡੈਨੀਅਲ ਵਾਟ ਹਾਜ, ਐਲੀਸ ਪੇਰੀ, ਜਾਰਜੀਆ ਵੇਅਰਹੈਮ, ਸੋਫੀ ਡਿਵਾਈਨ, ਸੋਫੀ ਮੋਲੀਨੇਉ
ਮੁੰਬਈ ਇੰਡੀਅਨਜ਼
ਭਾਰਤੀ ਖਿਡਾਰਣਾਂ- ਹਰਮਨਪ੍ਰੀਤ ਕੌਰ, ਸ਼ਬਨੀਮ ਇਸਮਾਈਲ, ਯਸਤਿਕਾ ਭਾਟੀਆ, ਪੂਜਾ ਵਸਤਰਕਾਰ, ਸਜਨਾ ਸਜੀਵਨ, ਸੀਕਾ ਇਸਹਾਕ, ਅਮਨਜੋਤ ਕੌਰ, ਜਿੰਦੀਮਨੀ ਕਲੀਤਾ, ਕੀਰਤਨਾ ਬਾਲਕ੍ਰਿਸ਼ਨਨ ਅਤੇ ਅਮਨਦੀਪ ਕੌਰ।
ਵਿਦੇਸ਼ੀ ਖਿਡਾਰਣਾਂ- ਨੈਟ ਸਾਇਵਰ-ਬਰੰਟ, ਹੇਲੀ ਮੈਥਿਊਜ਼, ਅਮੇਲੀਆ ਕੇਰ, ਸ਼ਬਨੀਮ ਇਸਮਾਈਲ, ਕਲੋਏ ਟ੍ਰਾਇਓਨ।
ਗੁਜਰਾਤ ਜਾਇੰਟਸ (GG)
ਰਿਟੇਨ ਖਿਡਾਰਣਾਂ- ਐਸ਼ਲੇ ਗਾਰਡਨਰ*, ਬੈਥ ਮੂਨੀ*, ਭਾਰਤੀ ਫੁਲਮਾਲੀ, ਡੇਲਨ ਹੇਮਲਤਾ, ਹਰਲੀਨ ਦਿਓਲ, ਕਸ਼ਵੀ ਗੌਤਮ, ਲੌਰਾ ਵੋਲਵਾਰਡਟ*, ਮੰਨਤ ਕਸ਼ਯਪ, ਮੇਘਨਾ ਸਿੰਘ, ਫੋਬੀ ਲਿਚਫੀਲਡ*, ਪ੍ਰਿਆ ਮਿਸ਼ਰਾ, ਸਯਾਲੀ ਸਤਘਾਰੇ, ਸ਼ਬਨਮ ਸ਼ਕੀਲ ਅਤੇ ਤਨੂ।
ਰਿਲੀਜ਼ ਖਿਡਾਰਣਾਂ- ਕੈਥਰੀਨ ਬ੍ਰਾਇਸ*, ਲੌਰੇਨ ਚੀਟਲ*, ਲੀ ਤਾਹੂਹੂ*, ਸਨੇਹ ਰਾਣਾ, ਤਰੰਨੁਮ ਪਠਾਨ, ਤ੍ਰਿਸ਼ਾ ਪੂਜਾ ਅਤੇ ਵੇਦਾ ਕ੍ਰਿਸ਼ਨਾਮੂਰਤੀ।
ਗੁਜਰਾਤ ਪਿਛਲੇ ਸੈਸ਼ਨ ਵਿੱਚ ਦੋ ਜਿੱਤਾਂ ਅਤੇ ਛੇ ਹਾਰਾਂ ਨਾਲ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਰਹੀ ਸੀ।
ਯੂ.ਪੀ. ਵਾਰੀਅਰਜ਼ (UPW)
ਰਿਟੇਨ ਖਿਡਾਰਣਾਂ- ਐਲੀਸਾ ਹੀਲੀ*, ਅੰਜਲੀ ਸਰਵਾਨੀ, ਚਮਾਰੀ ਅਥਾਪੱਥੂ*, ਦੀਪਤੀ ਸ਼ਰਮਾ, ਗੌਹਰ ਸੁਲਤਾਨਾ, ਗ੍ਰੇਸ ਹੈਰਿਸ*, ਕਿਰਨ ਨਵਗੀਰੇ, ਪੂਨਮ ਖੇਮਨਾਰ, ਰਾਜੇਸ਼ਵਰੀ ਗਾਇਕਵਾੜ, ਸਾਇਮਾ ਠਾਕੋਰ, ਸ਼ਵੇਤਾ ਸਹਿਰਾਵਤ, ਸੋਫੀ ਏਕਲਸਟੋਨ*, ਤਾਹਿਲੀਆ, ਮੈਕਗ੍ਰਿਮ* ਅਤੇ ਵਰਿੰਦਾ ਦਿਨੇਸ਼।
ਰਿਲੀਜ਼ ਖਿਡਾਰਣਾਂ- ਲਕਸ਼ਮੀ ਯਾਦਵ, ਪਾਰਸ਼ਵੀ ਚੋਪੜਾ, ਸ. ਯਸ਼ਸ਼੍ਰੀ, ਅਤੇ ਲੌਰੇਨ ਬੇਲ*।
ਪਿਛਲੇ ਸੀਜ਼ਨ, ਯੂਪੀ ਵਾਰੀਅਰਜ਼ ਤਿੰਨ ਜਿੱਤਾਂ ਅਤੇ ਪੰਜ ਹਾਰਾਂ ਨਾਲ ਚੌਥੇ ਸਥਾਨ 'ਤੇ ਰਹਿ ਕੇ ਪਲੇਆਫ ਤੋਂ ਖੁੰਝ ਗਈ ਸੀ।
IND vs SA T20i Series : ਪਹਿਲੇ ਮੈਚ 'ਚ ਧੱਕ ਪਾਉਣ ਉਤਰਨਗੇ ਇਹ ਨੌਜਵਾਨ ਖਿਡਾਰੀ
NEXT STORY