ਕੈਲੀਫੋਰਨੀਆ — 16 ਵਾਰ ਦਾ ਡਬਲਯੂ. ਡਬਲਯੂ. ਈ. ਚੈਂਪੀਅਨ ਜਾਨ ਸੀਨਾ ਰੈਸਲਮੇਨਿਆ 33 ਤੋਂ ਬਾਅਦ 4 ਜੁਲਾਈ ਨੂੰ ਰਿੰਗ 'ਚ ਦਿਖਾਈ ਦੇਵੇਗਾ। ਉਸ ਨੇ ਅਮਰੀਕੀ ਅਜ਼ਾਦੀ ਦਿਵਸ ਵਾਲੇ ਦਿਨ ਹੋਈ ਸਮੈਕਡਾਊਨ 'ਚ ਫ੍ਰੀ ਏਜੰਟ ਦੇ ਰੂਪ 'ਚ ਵਾਪਸੀ ਕੀਤੀ ਸੀ। ਜਾਨ ਸੀਨਾ ਕਾਫੀ ਸਮੇਂ ਤੋਂ ਫਿਲਮ ਸ਼ੁਟਿੰਗ 'ਚ ਰੁੱਝਿਆ ਹੋਇਆ ਸੀ ਪਰ ਹੁਣ ਉਸ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਡਬਲਯੂ. ਡਬਲਯੂ. ਈ. 'ਚ ਆਪਣਾ ਜ਼ਿਆਦਾ ਸਮਾਂ ਗੁਜ਼ਾਰੇ। ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਕਰਦੇ ਹੋਏ ਡਬਲਯੂ. ਡਬਲਯੂ. ਈ. ਕੰਪਨੀ ਨੇ ਸੀਨਾ ਦਾ ਮੈਚ ਡਬਲਯੂ. ਡਬਲਯੂ. ਈ. ਬੈਟਲਗਰਾਊਂਡ ਲਈ ਤੈਅ ਕਰ ਦਿੱਤਾ ਹੈ।
ਬੈਟਲਗਰਾਊਂਡ 'ਚ ਇਸ ਰੈਸਲਰ ਨਾਲ ਹੋਵੇਗਾ ਮੁਕਾਬਲਾ
ਡਬਲਯੂ. ਡਬਲਯੂ. ਈ. ਬੈਟਲਗਰਾਊਂਡ 'ਚ ਸੀਨਾ ਦਾ ਮੈਚ 23 ਜੁਲਾਈ ਨੂੰ ਫਿਲਾਡੇਲਫੀਆ ਦੇ ਵੇਲਸ ਫਾਰਗੋ ਸੈਂਟਰ 'ਚ ਰੁਸੇਵ ਨਾਲ ਹੋਵੇਗਾ। ਦੋਵਾਂ 'ਚ ਫਲੈਗ ਮੈਚ ਹੋਵੇਗਾ। ਰੈਸਲਮੇਨੀਆ 33 ਤੋਂ ਬਾਅਦ ਵਾਪਸੀ ਕਰਦੇ ਹੋਏ ਸੀਨਾ ਨੇ ਆਉਂਦੇ ਹੀ ਰੁਸੇਵ ਨਾਲ ਲੜਾਈ ਮੁਲ ਲੈ ਲਈ ਸੀ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕੀ ਸੀਨਾ ਲੰਬੇ ਸਮੇਂ ਬਾਅਦ ਵਾਪਸੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਜਿੱਤ ਦਾ ਤੋਹਫਾ ਦੇ ਸਕਦਾ ਹੈ ਜਾਂ ਨਹੀਂ।
ਜਾਨ ਸੀਨਾ ਕਦੇ ਵੀ ਛੱਡ ਸਕਦੈ ਡਬਲਯੂ. ਡਬਲਯੂ. ਈ. ਦਾ ਸਾਥ
ਸੀਨਾ ਹਾਲ ਹੀ 'ਚ ਕੰਪਲੈਕਸ ਨਾਲ ਇੰਟਰਵਿਊ 'ਚ ਨਜ਼ਰ ਆਇਆ। ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਉਹ ਕਦੋਂ ਤੱਕ ਡਬਲਯੂ. ਡਬਲਯੂ. 'ਚ ਰੈਸਲਿੰਗ ਕਰਦਾ ਹੋਇਆ ਨਜ਼ਰ ਆਵੇਗਾ। ਫ੍ਰੀ ਏਜੰਟ ਬਣਨ ਦੇ ਸਵਾਲ 'ਤੇ ਸੀਨਾ ਨੇ ਕਿਹਾ ਕਿ 'ਮੇਰੀ ਫ੍ਰੀ ਏਜੰਟ' ਬਣਨ ਅਤੇ ਡਬਲਯੂ. ਡਬਲਯੂ. ਈ. ਵਲੋਂ ਫ੍ਰੀ ਏਜੰਟ ਬਣਨ ਦੇ ਪਿੱਛੇ ਦੀ ਵਜ੍ਹਾ ਮੈਂ ਖੁਦ ਵੀ ਨਹੀਂ ਜਾਣਦਾ ਹਾਂ। ਮੈਂ ਸਿਰਫ ਸਮੈਕਡਾਊਨ ਲਈ ਜਾਂ ਫਿਰ ਰਾਅ ਲਈ ਹੀ ਮੌਜੂਦ ਰਹਾਂਗਾ। ਮੈਂ ਜਾਣਦਾ ਹਾਂ ਕਿ ਹੁਣ ਰੈਸਲਿੰਗ 'ਚ ਮੇਰੇ ਦਿਨ ਜ਼ਿਆਦਾ ਨਹੀਂ ਰਹਿ ਗਏ ਹਨ। ਸੀਨਾ ਨੇ ਕਿਹਾ ਕਿ ਮੈਂ ਅਪ੍ਰੈਲ 'ਚ 40 ਸਾਲ ਦਾ ਹੋਇਆ ਹਾਂ। ਡਬਲਯੂ. ਡਬਲਯੂ. 'ਚ ਕਾਫੀ ਸਾਰੇ ਹੁਨਰਮੰਦਾਂ ਅਤੇ ਨੌਜਵਾਨ ਰੈਸਲਰ ਹਨ। ਮੈਨੂੰ ਖੁਦ ਵੀ ਨਹੀਂ ਪਤਾ ਕਿ ਮੇਰੇ ਕਿੰਨੇ ਦਿਨ ਬਚੇ ਹਨ। ਮੇਰਾ ਜਿੰਨਾ ਵੀ ਸਮਾਂ ਬਚਿਆ ਹੈ, ਅਜਿਹੇ 'ਚ ਮੈਂ ਕੰਪਨੀ ਲਈ ਪੂਰਾ ਸਮਾਂ ਡੈਡੀਕੇਟ ਕਰਨਾ ਚਾਹੁੰਦਾ ਹਾਂ।
ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਤੋਹਫੇ 'ਚ ਮਿਲੀ ਕਾਰ
NEXT STORY